8ਸਮਾਗਮ ਵਿਚ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਵੱਡੇ ਆਗੂ ਪਹੁੰਚੇ
ਗੁਹਾਟੀ : ਅਸਾਮ ਦੇ ਨਵੇਂ ਮੁੱਖ ਮੰਤਰੀ ਦੇ ਤੌਰ ‘ਤੇ ਭਾਜਪਾ ਦੇ ਸਰਬਾਨੰਦ ਸੋਨੋਵਾਲ ਨੇ ਅੱਜ ਸਹੁੰ ਚੁੱਕ ਲਈ ਹੈ। ਅਸਾਮ ਵਿਚ ਪਹਿਲੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ। ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਭਾਜਪਾ ਦੇ ਵੱਡੇ ਨੇਤਾ ਪਹੁੰਚੇ ਹੋਏ ਸਨ। ਸੋਨੇਵਾਲ ਦੇ ਨਾਲ-ਨਾਲ 11 ਮੰਤਰੀਆਂ ਨੇ ਵੀ ਸਹੁੰ ਚੁੱਕੀ। ਇਨ੍ਹਾਂ ਵਿਚੋਂ 5 ਭਾਜਪਾ ਅਤੇ 2-2 ਮੰਤਰੀ ਅਲਾਇੰਸ ਅਸਾਮ ਗਣ ਪ੍ਰੀਸ਼ਦ ਅਤੇ ਬੋਡੋਲੈਂਡ ਪੀਪਲਜ਼ ਫਰੰਟ ਦੇ ਹਨ। ਪ੍ਰੋਗਰਾਮ ਵਿਚ ਸੌ ਤੋਂ ਵੱਧ ਵੀਆਈਪੀ ਪਹੁੰਚੇ ਹੋਏ ਸਨ। ਨਾਰਥ ਈਸਟ ਅਸਾਮ ਵਿਚ ਪਹਿਲੀ ਵਾਰ ਸਰਕਾਰ ਬਣਾਉਣ ਦੇ ਨਾਲ-ਨਾਲ ਭਾਜਪਾ ਆਪਣੀ ਤਾਕਤ ਵੀ ਦਿਖਾ ਰਹੀ ਹੈ। ਸਹੁੰ ਚੁੱਕ ਸਮਾਰੋਹ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਗੁਜਰਾਤ ਦੇ ਮੁੱਖ ਮੰਤਰੀ ਆਨੰਦੀਬੇਨ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਰੂਹਾਨੀ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ ਸਮੇਤ ਕਈ ਵੱਡੇ ਨੇਤਾ ਪਹੁੰਚੇ ਹੋਏ ਸਨ।

LEAVE A REPLY