images-300x168ਸਮੱਗਰੀਂਇੱਕ ਕੱਪ ਪਾਣੀ ਕੱਢਿਆ ਹੋਇਆ ਦਹੀਂ, ਭੁੰਨ੍ਹਿਆ ਹੋਇਆ ਬੇਸਨ-3 ਵੱਡੇ ਚਮਚ, ਕਾਰਨ ਫ਼ਲਾਰ-3 ਵੱਡੇ ਚਮਚ, ਹਰਾ ਧਨੀਆ, ਕਾਲੀ ਮਿਰਚ ਪਾਊਡਰ- 2 ਚੁਟਕੀ, ਨਮਕ ਸੁਆਦ ਅਨੁਸਾਰ, ਇੱਕ ਛੋਟਾ ਚਮਚ ਅਦਰਕ, ਹਰੀ ਮਿਰਚ-1, ਤੇਲ।
ਵਿਧੀਂਸਭ ਤੋਂ ਪਹਿਲਾਂ ਦਹੀਂ ‘ਚ ਭੁੰਨ੍ਹਿਆ ਹੋਇਆ ਬੇਸਨ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਫ਼ਿਰ ਦਹੀਂ-ਬੇਸਨ ਦੇ ਮਿਕਸਚਰ ‘ਚ ਅਦਰਕ, ਹਰੀ ਮਿਰ, ਧਨੀਆ, ਨਮਕ ਅਤੇ ਕਾਲੀ ਮਿਰਚ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਬੇਸਨ ਮਿਕਸਚਰ ਨੂੰ ਬਰਾਬਰ ਛੋਟੇ-ਛੋਟੇ ਹਿੱਸਿਆ ‘ਚ ਵੰਡ ਲਓ। ਇੱਕ ਪਲੇਟ ‘ਚ ਕਾਰਨ ਫ਼ਲਾਰ ਫ਼ੈਲਾ ਕੇ ਲਗਾਓ। ਹੁਣ ਹੱਥਾਂ ‘ਚ ਕਾਰਨ ਫ਼ਲਾਰ ਲਗਾ ਕੇ ਬੇਸਨ ਮਿਕਸਚਰ ਦਾ ਇੱਕ ਹਿੱਸਾ ਹੱਥ ‘ਚ ਲੈ ਕੇ ਗੋਲ ਕਰ ਕੇ ਹੱਥ ਨਾਲ ਦਬਾਓ ਅਤੇ ਕਬਾਬ ਦੀ ਸ਼ੇਪ ਦਿਓ। ਇਸ ਤਰ੍ਹਾਂ ਸਾਰੇ ਕਬਾਬ ਤਿਆਰ ਕਰ ਕੇ ਕਾਰਨ ਫ਼ਲੋਰ ਵਾਲੀ ਪਲੇਟ ‘ਚ ਰੱਖੋ।
ਹੁਣ ਗੈਸ ‘ਤੇ ਨਾਨ ਸਟਿੱਕ ਤਵਾ ਗਰਮ ਕਰੋ, ਉਸ ‘ਤੇ ਥੋੜ੍ਹਾ ਤੇਲ ਜਾਂ ਘਿਓ ਪਾ ਕੇ ਗਰਮ ਹੋਣ ‘ਤੇ ਇੱਕੱਠੇ 3,4 ਕਬਾਬ ਦੋਵੇ ਪਾਸੇ ਹਲਕੇ ਸੇਕੋ। ਸਾਰੇ ਕਬਾਬ ਇਸ ਤਰ੍ਹਾਂ ਸੇਕ ਲਓ। ਇਨ੍ਹਾਂ ਗਰਮਾ-ਗਰਮ ਕਬਾਬ ਨੂੰ ਚਟਨੀ ਜਾਂ ਸਾਸ ਦੇ ਨਾਲ ਖਾਓ।

LEAVE A REPLY