4ਨਵੀਂ ਦਿੱਲੀ  : ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਚੀਨ ਦੇ ਗੁਆਂਗਝੁ ਵਿਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਚੀਨ ਪ੍ਰਤੀ ਭਾਰਤ ਦੀ ਨੀਤੀ ਸਹਿਯੋਗ ਖੇਤਰਾਂ ਦੇ ਵਿਸਥਾਰ ਤੇ ਮਤਭੇਦ ਦੂਰ ਕਰਨ ‘ਤੇ ਕੇਂਦਰਿਤ ਹਨ। ਮੁਖਰਜੀ ਨੇ ਚੀਨ ਦੀ ਚਾਰ ਦਿਨੀਂ ਯਾਤਰਾ ਦੌਰਾਨ ਬੁੱਧਵਾਰ ਨੂੰ ਗੁਆਂਗਡੋਂਗ ਦੇ ਗਵਰਨਰ ਨਾਲ ਮੀਟਿੰਗ ਕੀਤੀ। ਇਹ ਬੁੱਧਵਾਰ ਨੂੰ ਬੀਜਿੰਗ ਵਿਚ ਚੀਨ ਦੇ ਰਾਸ਼ਟਰਪਤੀ ਚਿਨਫਿੰਗ ਨਾਲ ਵੀ ਵਾਰਤਾ ਕਰਨਗੇ। ਰਾਸ਼ਟਰਪਤੀ ਨੇ ਕਿਹਾ ਕਿ ਚੀਨ ਨਾਲ ਭਾਰਤ ਆਪਣੇ ਸਹਿਯੋਗ ਦਾ ਦਾਇਰਾ ਵਧਾਉਣਾ ਚਾਹੁੰਦਾ ਹੈ ਤੇ ਆਪਸੀ ਮਤਭੇਦਾਂ ਨੂੰ ਘੱਟ ਕਰਨ ਦਾ ਪੱਖ ਰਖਦਾ ਹੈ। ਉਨਾਂ ਕਿਹਾ ਕਿ ਦੋਵੇਂ ਦੇਸ਼ਾਂ ਵੱਲੋਂ ਲਗਾਤਾਰ ਹੋ ਰਹੀ ਯਾਤਰਾ ਤੋਂ ਪਤਾ ਚਲਦਾ ਹੈ ਕਿ ਦੁਨੀਆ ਦੇ ਦੋ ਵੱਡੇ ਦੇਸ਼ਾਂ ਦੇ ਸਬੰਧਾਂ ਦਾ ਦਾਇਰਾ ਵੱਧ ਰਿਹਾ ਹੈ। ਉਨਾਂ 1990 ਦੇ ਬਾਅਦ ਤੋਂ ਅਜੇ ਤੱਕ ਦੋਵੇਂ ਦੇਸ਼ਾਂ ਵਿਚਾਲੈ ਵਪਾਰ ਖੇਤਰ ਵਿਚ ਵਾਧੇ ਦਾ ਜ਼ਿਕਰ ਵੀ ਕੀਤਾ।  ਰਾਸ਼ਟਰਪਤੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚ ਵਪਾਰ ਖਾਸ ਕਰ ਪਿਛਲੇ 15 ਸਾਲਾਂ ਵਿਚ ਕਰੀਬਨ ਤਿੰਨ ਬਿਲਿਅਨ ਡਾਲਰ ਤੋਂ ਵੱਧ ਕੇ 71 ਬਿਲਿਅਨ ਡਾਲਰ ਹੋ ਗਿਆ ਹੈ।

LEAVE A REPLY