6ਮੋਹਾਲੀ/ਚੰਡੀਗੜ੍ਹ  : ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਗਿਆਨ ਜੋਤੀ ਇੰਸਚਿਟਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ, ਫ਼ੇਜ਼ 2 ਵਿਚ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ  ਪਲੇਸਮੈਂਟ ਡਰਾਈਵ ਵਿਚ  15 ਦੇ ਕਰੀਬ ਕੰਪਨੀਆਂ ਨੇ 496 ਵੱਖ ਵੱਖ ਨੌਕਰੀਆਂ ਲਈ ਉਮੀਦਵਾਰਾਂ ਦੀ ਇੰਟਰਵਿਊ ਕੀਤੀ। ਇਸ ਦੌਰਾਨ ਘਟੋਂ ਘੱਟ ਪੈਕੇਜ 1.20 ਲੱਖ ਅਤੇ ਵੱਧ ਤੋਂ ਵੱਧ ਪੈਕੇਜ ਚਾਰ ਲੱਖ ਦਾ ਰਿਹਾ । ਇਸ ਪਲੇਸਮੈਂਟ ਡਰਾਈਵ ਵਿਚ ਪੀ ਟੀ ਯੂ ਦੇ ਦੇ ਕਾਲਜਾਂ ਦੇ ਬੀ ਟੈੱਕ, ਐੱਮ  ਟੈੱਕ, ਬੀ ਸੀ ਏ, ਬੀ ਬੀ ਏ ਅਤੇ ਐਮ ਬੀ ਏ ਸਟਰੀਮ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪਲੇਸਮੈਂਟ ਡਰਾਈਵ ਵਿਚ ਐਨ ਜ਼ੈੱਡ ਟੈਕਨੋਲੀਜ਼ ਪ੍ਰਾ ਲਿ, ਚਢਾ ਰਿਟੇਲਰਜ਼, ਟ੍ਰੀਅਨੈਰਜ਼ੀ  ਇਨਫੋਨੈੱਟ, ਰੇਡੀਅਸ ਵੈਨਚਰਜ਼, ਸੰਤਾ ਬੰਤਾ ਡਾਟ ਕਾਮ, ਆਈ ਡੀ ਐੱਸ ਇਨਫੋ ਟੈੱਕ ਅਤੇ ਜੇ ਬੀ ਐੱਸ ਐਨਟਰਟੇਨਮੈਂਟ ਪ੍ਰਮੁੱਖ ਸਨ। ਇਸ ਦੌਰਾਨ ਕੰਪਨੀ ਦੇ ਨੁਮਾਇੰਦਿਆਂ ਨੇ ਕੰਪਨੀ ਦੇ ਵਰਤਮਾਨ ਕੰਮ ਕਰਨ ਦੇ ਤਰੀਕੇ  ਅਤੇ ਭਵਿਖ ਦੇ ਟੀਚਿਆਂ ਸਬੰਧੀ ਵਿਦਿਆਰਥੀਆਂ ਨੂੰ ਪੀ ਪੀ ਟੀ ਰਾਹੀਂ ਜਾਣਕਾਰੀ ਦਿਤੀ। ਇਸ ਤੋਂ ਬਾਅਦ ਗਰੁੱਪ ਡਿਸ਼ਕਸ਼ਨ, ਲਿਖਤੀ ਟੈੱਸਟ ਅਤੇ ਪਰਸਨਲ ਇੰਟਰਵਿਊ ਤੋਂ ਬਾਅਦ ਵੱਖ ਵੱਖ ਕੰਪਨੀਆਂ ਵੱਲੋਂ  178 ਉਮੀਦਵਾਰਾਂ ਨੂੰ ਤਾਂ ਆਫ਼ਰ ਲੈਟਰ ਦੇ ਦਿਤੇ। ਜਦ ਕਿ ਬਾਕੀ ਉਮੀਦਵਾਰਾਂ ਦਾ ਨਤੀਜਾ ਛੇਤੀ ਹੀ ਰੀਲੀਜ਼ ਕੀਤਾ ਜਾਵੇਗਾ।
ਇਸ ਮੌਕੇ ਤੇ ਪੀ ਟੀ ਯੂ ਦੇ ਡਿਪਟੀ ਡਾਇਰੈਕਟਰ, ਕਾਰਪੋਰੇਟ ਰਿਲੇਸ਼ਨ ਇੰਜ, ਨਵ ਦੀਪਕ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਪੀ ਟੀ ਯੂ ਆਪਣੇ ਵਿਦਿਆਰਥੀਆਂ ਨੂੰ ਹਰ ਪੱਖੋਂ ਮੋਹਰੀ ਬਣਾਉਣ ਲਈ ਹਰ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆਂ ਕਿ ਵਿਦਿਆਰਥੀਆਂ ਨੂੰ ਬਿਹਤਰੀਨ ਨੌਕਰੀਆਂ ਅਤੇ ਵਧੀਆਂ ਕੈਰੀਅਰ ਲਈ ਵਧੀਆਂ ਪਲੇਟਫ਼ਾਰਮ ਮੁਹਾਈਆ ਕਰਾਉਣਾ ਪੀ ਟੀ ਯੂ ਦਾ ਮੁੱਖ ਟੀਚਾ ਹੈ। ਇਸ ਲਈ ਹਰ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਤੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ  ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦੇ ਹਨ ਤਾਂ ਇਸ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਅਤੇ ਦ੍ਰਿੜ ਨਿਸਚੈ ਲਈ ਤਿਆਰ ਹੋਣਾ ਜ਼ਰੂਰੀ ਹੈ। ਉਨ੍ਹਾਂ ਨੌਕਰੀ ਨਾ ਪ੍ਰਾਪਤ ਕਰ ਸਕਣ ਵਾਲੇ ਵਿਦਿਆਰਥੀਆਂ ਨੂੰ ਇਸ ਡਰਾਈਵ ਨੂੰ ਇਕ ਤਜਰਬੇ ਵਜੋਂ ਲੈਦੇ ਹੋਏ ਅਗਾਹ ਹੋਰ ਸਖ਼ਤ ਮਿਹਨਤ ਕਰਕੇ ਹੋਰ ਵਧੀਆਂ ਨੌਕਰੀ ਪ੍ਰਾਪਤ ਕਰਨ ਦੀ ਪ੍ਰੇਰਨਾ ਦਿਤੀ।

LEAVE A REPLY