5ਚੰਡੀਗੜ  : ਪੰਜਾਬ ਸਰਕਾਰ ਵਲੋ’ਂ ਸੂਬੇ ਦੇ ਲੋਕਾਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਦੇ ਮੱਦੇ ਨਜ਼ਰ ਆਮ ਜਨਤਾ ਦੀ ਸਹੂਲਤ ਲਈ ਨਾਂਦੇੜ ਸਾਹਿਬ ਅਤੇ ਵਾਰਾਨਾਸੀ ਲਈ ਚੱਲਣ ਵਾਲੀਆਂ ਵੱਖ ਵੱਖ ਰੇਲ ਗੱਡੀਆਂ ਦਾ ਸਡਿਊਲ ਜਾਰੀ ਕੀਤਾ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆਂ ਸਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਰਵਾਨਾ ਹੋਣ ਵਾਲੀਆਂ ਗੱਡੀਆਂ ਦੀ ਸਮਾਂ ਸਾਰਣੀ ਵਿਚ 01 ਜੂਨ, 2016 ਨੂੰ ਪਾਇਲ ਹਲਕੇ ਲਈ ਗੱਡੀ ਦੋਰਾਹਾ ਤੋਂ; 03 ਜੂਨ ਨੂੰ ਫਿਰੋਜਪੁਰ ਸ਼ਹਿਰ ਹਲਕੇ ਲਈ ਫਿਰੋਜਪੁਰ ਤੋ’; 08 ਜੂਨ ਨੂੰ ਦਾਖਾ ਹਲਕੇ ਲਈ ਮੁੱਲਾਂਪੁਰ (ਲੁਧਿਆਣਾ) ਤੋਂ; 11 ਜੂਨ ਨੂੰ ਜਲਾਲਾਬਾਦ ਹਲਕੇ ਲਈ ਜਲਾਲਾਬਾਦ ਤੋਂ, 15 ਜੂਨ ਨੂੰ ਸ੍ਰੀ ਹਰਗਬਿੰਦਪੁਰ  ਹਲਕੇ ਲਈ  ਬਿਆਸ ਤੋ’; 18 ਜੂਨ ਨੂੰ ਸਾਹਕੋਟ ਹਲਕੇ ਲਈ ਸਾਹਕੋਟ ਮਲਸੀਆਂ ਤੋਂ, 22 ਜੂਨ ਨੂੰ ਮੁਹਾਲੀ ਹਲਕੇ ਲਈ ਮੁਹਾਲੀ ਤੋਂ ਅਤੇ  25 ਜੂਨ  ਨੂੰ ਫਰੀਦਕੋਟ ਹਲਕੇ ਲਈ ਫਰੀਦਕੋਟ ਤੋਂ ਨਾਦੇੜ ਸਾਹਿਬ ਲਈ ਗੱਡੀਆਂ ਰਵਾਨਾ ਹੋਣਗੀਆਂ।
ਬੁਲਾਰੇ ਨੇ ਦੱਸਿਆ ਕਿ ਇਸੇ ਤਰਾਂ ਵਾਰਾਨਾਸੀ ਲਈ 13 ਜੂਨ, 2016 ਨੂੰ ਨਵਾਂ ਸ਼ਹਿਰ ਹਲਕੇ ਲਈ ਨਵਾਂ ਸ਼ਹਿਰ ਤੋਂ ਜਦਕਿ 27 ਜੂਨ, 2016 ਨੂੰ ਚੱਬੇਵਾਲ ਹਲਕੇ ਲਈ ਹੁਸ਼ਿਆਰਪੁਰ ਤੋਂ ਵਾਰਾਨਾਸੀ ਲਈ ਸ਼ਰਧਾਲੂਆਂ ਦੀ ਗੱਡੀ ਰਵਾਨਾ ਹੋਵੇਗੀ।

LEAVE A REPLY