1ਚੰਡੀਗੜ੍ਹ : ਆਮ ਆਦਮੀ ਪਾਰਟੀ ਵਿਚ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਬਸਪਾ ਪ੍ਰਧਾਨ ਡਾ. ਮੋਹਨ ਸਿੰਘ ਫਲੀਆਂਵਾਲਾ ਸ਼ਾਮਲ ਹੋਏ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲਿਆ ਦੇ ਇੰਚਾਰਜ ਸੰਜੇ ਸਿੰਘ, ਆਪ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਰਾਸ਼ਟਰੀ ਸੰਗਠਨਾਤਮਕ ਢਾਂਚੇ ਦੇ ਮੁੱਖੀ ਦੁਰਗੇਸ਼ ਪਾਠਕ, ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਦੀ ਮੌਜੂਦਗੀ ਵਿਚ ਉਹਨਾਂ ਨੇ ਆਪ ਦਾ ਹੱਥ ਫੜਿਆ।
ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਦੇ ਕਰੀਬੀ ਸਾਥੀ ਡਾ. ਫਲੀਆਂਵਾਲਾ 1986 ਤੋਂ ਲੈ ਕੇ 2002 ਤੱਕ ਬਸਪਾ ਦੇ ਪੰਜਾਬ ਪ੍ਰਧਾਨ ਰਹੇ। ਇਸ ਦੌਰਾਨ ਉਹ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ 1992 ਅਤੇ 1996 ਵਿਚ ਦੋ ਵਾਰ ਸੰਸਦ ਬਣੇ। ਇਸ ਮੌਕੇ ਮੀਡੀਆ ਨਾਲ ਮੁਖਾਤਬ ਹੁੰਦੇ ਹੋਏ ਫਲੀਆਂਵਾਲਾ ਨੇ ਦੱਸਿਆ ਕਿ ਕਾਂਸ਼ੀ ਰਾਮ ਦੇ ਪ੍ਰਭਾਵ ਵਿਚ ਆ ਕੇ ਉਹਨਾਂ ਬਹੁਜਨ ਸਮਾਜ ਪਾਰਟੀ ਦਾ ਹੱਥ ਫੜਿਆ ਸੀ ਅਤੇ ਉਹਨਾਂ ਨਾਲ ਮਿਲ ਕੇ ਦਲਿਤ, ਗਰੀਬ ਅਤੇ ਦਬੇ ਕੁਚਲੇ ਵਰਗ ਦੇ ਸਮਾਜਿਕ ਅਤੇ ਆਰਥਿਕ ਉਤਥਾਨ ਲਈ ਲੰਬਾ ਸਮਾਂ ਕੰਮ ਕੀਤਾ। ਉਹਨਾਂ ਨੇ ਬਸਪਾ ਦੀ ਮੌਜੂਦਾ ਲੀਡਰਸ਼ਿਪ ਦੀ ਕਾਰਜਸ਼ੈਲੀ ਤੇ ਸਵਾਲ ਚੁਕਦੇ ਹੋਏ ਕਿਹਾ ਕਿ ਕਾਂਸ਼ੀ ਰਾਮ ਤੋਂ ਬਾਅਦ ਬਸਪਾ ਆਪਣੇ ਬੁਨਿਆਦੀ ਏਜੰਡੇ ਤੋਂ ਭਟਕ ਗਈ ਹੈ ਜੋ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਅਤੇ ਬਾਬੂ ਕਾਂਸੀ ਰਾਮ ਦੀ ਸੋਚ ਤੇ ਅਧਾਰਿਤ ਸੀ। ਉਨ•ਾਂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਨੇ ਗਰੀਬ ਅਤੇ ਦਬੇ-ਕੁਚਲੇ ਲੋਕਾਂ ਦਾ ਵਿਸ਼ਵਾਸ਼ ਅਤੇ ਉਮੀਦ ਜਗਾਈ ਹੈ, ਇਹੀ ਕਾਰਣ ਹੈ ਕਿ ਉਨ•ਾਂ ਨੇ ਬਸਪਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਉਨ•ਾਂ ਨੇ ਕਿਹਾ ਕਿ ਹੁਣ ਉਹ ‘ਆਪ’ ਦੇ ਇਮਾਨਦਾਰ ਰਾਜਨੀਤਿਕ ਮੰਚ ਤੇ ਸਮਾਜ ਦੀ ਭਲਾਈ ਲਈ ਦਿਲੋਂ ਕੰਮ ਕਰਨਗੇ।
ਇਸ ਮੌਕੇ ਪਾਰਟੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਫਲੀਆਂਵਾਲਾ ਵਰਗੇ ਇਮਾਨਦਾਰ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲੇ ਨੇਤਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ‘ਆਪ’ ਦੇ ਲਈ ਇਕ ਖੁਸ਼ੀ ਵਾਲੀ ਗੱਲ ਹੈ, ਕਿਉਂਕਿ ਉਨ•ਾਂ ਦੇ ਆਉਣ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਏ ਸ਼ੁਰੂ ਕੀਤੇ ‘ਆਪ’ ਵਲੋਂ ਅੰਦੋਲਨ ਦਾ ਕਾਰਵਾਂ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਜਿਸਦੇ ਤਹਿਤ ਡਾ. ਫਲੀਆਂਵਾਲਾ ਦੇ ਨਾਲ ਫਾਜਿਲਕਾ ਤੋਂ ਬਸਪਾ ਪ੍ਰਧਾਨ ਸੁਬੇਗ ਸਿੰਘ, ਜਲਾਲਾਬਾਦ ਤੋਂ ਬਸਪਾ ਪ੍ਰਧਾਨ ਗੁਰਦੇਵ ਸਿੰਘ, ਜਿਲਾ ਸਕੱਤਰ ਜਗਤਾਰ ਸਿੰਘ, ਜਨਰਲ ਸਕੱਤਰ ਗੁਰਦੀਪ ਸਿੰਘ ਤੋਂ ਇਲਾਵਾ ਜਨਮ ਸਿੰਘ ਭੱਟੀ, ਬੇਅੰਤ ਸਿੰਘ, ਚੰਨ ਸਿੰਘ, ਸੁਖਦੇਵ ਸਿੰਘ ਸੰਧੂ, ਪੂਰਨ ਸਿੰਘ ਬਾਰੇਕੇ ਅਤੇ ਪ੍ਰਗਟ ਸਿੰਘ ਛੀਨਾ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿੱਲ, ਬੁਲਾਰੇ ਕੁਲਤਾਰ ਸਿੰਘ, ਕਿਸਾਨ ਵਿੰਗ ਦੇ ਜਨਰਲ ਸਕੱਤਰ ਕਰਨਵੀਰ ਸਿੰਘ ਟਿਵਾਣਾ ਅਤੇ ਚੋਣ ਪ੍ਰਚਾਰ ਕਮੇਟੀ ਦੇ ਮੈਂਬਰ ਬੂਟਾ ਸਿੰਘ ਅਸ਼ਾਂਤ ਮੌਜੂਦ ਸਨ।

LEAVE A REPLY