2ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਕੌਮੀ ਆਫਤ ਪ੍ਰਬੰਧਨ ਯੋਜਨਾ (ਐੱਨਡੀਐੱਮਪੀ) ਜਾਰੀ ਕੀਤੀ ਹੈ। ਦੇਸ਼ ਵਿੱਚ ਇਹ ਇਸ ਪ੍ਰਕਾਰ ਦੀ ਪਹਿਲੀ ਰਾਸ਼ਟਰੀ ਪ੍ਰਬੰਧਨ ਯੋਜਨਾ ਹੈ।
ਇਸ ਦਾ ਮਕਸਦ ਭਾਰਤ ਨੂੰ ਆਫਤ ਪੱਖੋਂ ਮਜ਼ਬੂਤ ਬਣਾਉਣਾ ਅਤੇ ਲੋਕਾਂ ਦੀ ਜਾਨ ਅਤੇ ਸੰਪਤੀ ਦੇ ਨੁਕਸਾਨ ਨੂੰ ਘਟਾਉਣਾ ਹੈ। ਇਹ ਯੋਜਨਾ ‘ਸੇਨਡਈ ਫਰੇਮਵਰਕ’ ਦੇ ਚਾਰ ਤਰਜੀਹੀ ਵਿਸ਼ਿਆਂ ‘ਤੇ ਅਧਾਰਿਤ ਹੈ ਜਿਹਨਾਂ ਵਿੱਚ ਆਫਤ ਖਤਰੇ ਨੂੰ ਸਮਝਣਾ, ਆਫਤ ਖਤਰਾ ਸ਼ਾਸਨ ਵਿੱਚ ਸੁਧਾਰ, ਆਫਤ ਖਤਰਾ ਘਟਾਉਣ ਵਿੱਚ ਨਿਵੇਸ਼ ( ਢਾਂਚਾਗਤ ਅਤੇ ਗੈਰ ਢਾਂਚਾਗਤ ਮਾਪਦੰਡਾਂ ਦੇ ਜ਼ਰੀਏ) ਅਤੇ ਆਫਤ ਸਬੰਧੀ ਤਿਆਰੀਆਂ, ਜਲਦੀ ਚਿਤਾਵਨੀ ਅਤੇ ਆਫਤ ਤੋਂ ਬਾਅਦ ਮੁਡ਼ ਤੋਂ ਵਧੀਆ ਹੋ ਕੇ ਉਭਰਨਾ ਹੈ।
ਇਸ ਯੋਜਨਾ ਵਿੱਚ ਆਫਤ ਪ੍ਰਬੰਧਨ ਦੇ ਸਾਰੇ ਪਡ਼ਾਅ ਸ਼ਾਮਲ ਕੀਤੇ ਗਏ ਹਨ: ਰੋਕਥਾਮ, ਸੁਧਾਰ, ਪ੍ਰਤੀਕਿਰਿਆ ਅਤੇ ਰਿਕਵਰੀ। ਇਹ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਅਤੇ ਵਿਭਾਗਾਂ ਨੂੰ ਮਿਲ-ਜੁਲ ਕੇ ਸੰਗਠਿਤ ਰੂਪ ਵਿੱਚ ਕੰਮ ਮੁਹੱਈਆ ਕਰਾਉਂਦੀ ਹੈ। ਇਹ ਯੋਜਨਾ ਸਰਕਾਰ ਦੇ ਹਰ ਪੱਧਰ ‘ਤੇ ਪੰਚਾਇਤ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਤੱਕ ਭੂਮਿਕਾ ਅਤੇ ਜ਼ਿੰਮੇਵਾਰੀਆਂ ਦਾ ਵਰਨਣ ਕਰਦੀ ਹੈ। ਇਸ ਯੋਜਨਾ ਦੀ ਖੇਤਰੀ ਪਹੁੰਚ ਹੈ ਜਿਸ ਨਾਲ ਨਾ ਸਿਰਫ ਆਫਤ ਪ੍ਰਬੰਧਨ ਬਲਕਿ ਵਿਕਾਸ ਯੋਜਨਾਵਾਂ ਦਾ ਵੀ ਲਾਭ ਹੋਏਗਾ। ਇਸ ਯੋਜਨਾ ਨੂੰ ਇਸ ਪ੍ਰਕਾਰ ਤਿਆਰ ਕੀਤਾ ਗਿਆ ਹੈ ਕਿ ਆਫਤ ਪ੍ਰਬੰਧਨ ਦੇ ਸਾਰੇ ਪਡ਼ਾਅ ਸਹੀ ਢੰਗ ਨਾਲ ਲਾਗੂ ਕੀਤੇ ਜਾ ਸਕਦੇ ਹਨ। ਆਫਤ ਮੌਕੇ ਏਜੰਸੀਆਂ ਲਈ ਇਕ ਚੈੱਕ ਲਿਸਟ ਵਜੋਂ ਇਸ ਵਿੱਚ ਮੁੱਖ ਗਤੀਵਿਧੀਆਂ ਦੀ ਵੀ ਪਛਾਣ ਕੀਤੀ ਗਈ ਹੈ ਜਿਵੇਂ ਜਲਦੀ ਚਿਤਾਵਨੀ, ਸੂਚਨਾ ਦੇਣੀ, ਮੈਡੀਕਲ ਦੇਖਭਾਲ, ਇੰਧਣ, ਆਵਾਜਾਈ ਦੇ ਸਾਧਨ, ਭਾਲ ਅਤੇ ਬਚਾਅ, ਕੱਢਣਾ ਆਦਿ। ਇਹ ਸਥਿਤੀ ਦਾ ਜਾਇਜ਼ਾ ਲੈਣ ਲਈ ਅਤੇ ਸਥਿਤੀ ਨੂੰ ਮੁਡ਼ ਤੋਂ ਪਹਿਲੀ ਸਥਿਤੀ ਵਿੱਚ ਲਿਆਉਣ ਲਈ ਇੱਕ ਅਸਾਨ ਫਰੇਮਵਰਕ ਮੁਹੱਈਆ ਕਰਾਉਂਦੀ ਹੈ। ਲੋਕਾਂ ਨੂੰ ਆਫਤ ਦਾ ਮੁਕਾਬਲਾ ਕਰਨ ਲਈ ਇਹ ਸੂਚਨਾ, ਸਿੱਖਿਆ ਅਤੇ ਸੰਚਾਰ ਦੀਆਂ ਗਤੀਵਿਧੀਆਂ ‘ਤੇ ਜ਼ੋਰ ਦਿੰਦੀ ਹੈ।
ਇਸ ਪ੍ਰੋਗਰਾਮ ਦੌਰਾਨ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ, ਗ੍ਰਹਿ ਰਾਜ ਮੰਤਰੀ ਸ੍ਰੀ ਕਿਰਨ ਰਿਜਿਜੂ, ਪ੍ਰਧਾਨ ਮੰਤਰੀ ਦਫ਼ਤਰ, ਗ੍ਰਹਿ ਮੰਤਰਾਲਾ ਅਤੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

LEAVE A REPLY