3ਪਟਿਆਲਾ : ਕਾਂਗਰਸ ਨੇ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਢੰਡਰੀਆਂਵਾਲੇ ‘ਤੇ ਹੋਏ ਹਮਲੇ ਦੀ ਜਾਂਚ ਸੀ.ਬੀ.ਆਈ ਹਵਾਲੇ ਕੀਤੇ ਜਾਣ ਸਬੰਧੀ ਆਪਣੀ ਮੰਗ ਨੂੰ ਇਕ ਵਾਰ ਫਿਰ ਤੋਂ ਦੁਹਰਾਇਆ ਹੈ। ਸਿੱਖ ਧਰਮ ਪ੍ਰਚਾਰਕ ਨਾਲ ਸ੍ਰੀ ਪਰਮੇਸ਼ਵਰ ਦਵਾਰ ਵਿਖੇ ਮੁਲਾਕਾਤ ਕਰਨ ਤੋਂ ਬਾਅਦ ਚੰਨੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਜਾਂਚ ਪ੍ਰਤੀ ਲੋਕਾਂ ‘ਚ ਕੋਈ ਭਰੋਸਾ ਨਹੀਂ ਹੈ, ਜਿਹੜੀ ਹਾਲੇ ਵੀ ਇਕ ਪਾਸੇ ਦਾ ਖੇਡ ਖੇਡ ਰਹੀ ਹੈ। ਇਸ ਘਟਨਾ ਦੌਰਾਨ ਸੰਤ ਦਾ ਇਕ ਸਾਥੀ ਕਤਲ ਕਰ ਦਿੱਤਾ ਗਿਆ ਸੀ, ਕਿਵੇਂ ਐਸ.ਜੀ.ਪੀ.ਸੀ ਸ਼ਾਂਤੀ ਕਮੇਟੀ ਦਾ ਨਿਰਮਾਣ ਕਰਕੇ ਸਮਝੌਤਾ ਕਰਵਾਉਣ ਦੀ ਗੱਲ ਕਹਿ ਸਕਦੀ ਹੈ। ਚੰਨੀ ਨੇ ਪੂਰੇ ਮਾਮਲੇ ਦੀ ਸਮਾਂਬੱਧ ਸੀ.ਬੀ.ਆਈ ਜਾਂਚ ਕਰਵਾਏ ਜਾਣ ਦੀ ਮੰਗ ‘ਤੇ ਜ਼ੋਰ ਦਿੰਦਿਆਂ ਸਵਾਲ ਕੀਤਾ ਕਿ ਕੀ ਦੇਸ਼ ‘ਚ ਕੋਈ ਕਾਨੂੰਨ ਹੈ ਕਿ ਸੰਤ ਦੀ ਹੱਤਿਆ ਕਰਕੇ ਲੋਕ ਫਰਾਰ ਹੋ ਜਾਣ?
ਪੰਜਾਬ ‘ਚ ਕਾਨੂੰਨ ਤੇ ਵਿਵਸਥਾ ਦੀ ਹਾਲਤ ‘ਤੇ ਟਿੱਪਣੀ ਕਰਦਿਆਂ ਚੰਨੀ ਨੇ ਕਿਹਾ ਕਿ ਇਸ ਮੋਰਚੇ ‘ਤੇ ਅਕਾਲੀ ਭਾਜਪਾ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ। ਵੱਖ ਵੱਖ ਅਪਰਾਧਾਂ ਨਾਲ ਜੁੜੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ। ਸੁਖਬੀਰ ਸਿੰਘ ਬਾਦਲ ਸੁਰੱਖਿਅਤ ਸੂਬੇ ਦੀ ਗੱਲ ਕਰ ਰਹੇ ਹਨ, ਲੇਕਿਨ ਉਨ੍ਹਾਂ ਨੂੰ ਪ੍ਰਤੀਤ ਹੁੰਦਾ ਹੈ ਕਿ ਜਾਂ ਤਾਂ ਡਿਪਟੀ ਮੁੱਖ ਮੰਤਰੀ ਪੰਜਾਬ ਦੀ ਅਸਲਿਅਤ ਤੋਂ ਜਾਣੂ ਨਹੀਂ ਹਨ, ਜਾਂ ਫਿਰ ਉਨ੍ਹਾਂ ਕੋਲ ਪ੍ਰੋਫੈਸ਼ਨਲ ਪੀ.ਆਰ. ਵਾਲਾ ਨਹੀਂ ਹੈ, ਜਿਹੜਾ ਉਨ੍ਹਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਦੱਸ ਸਕੇ। ਜਿਹੜੇ ਇਨ੍ਹਾਂ ਹਾਲਾਤਾਂ ‘ਚ ਪੰਜਾਬ ਦੇ ਸੁਰੱਖਿਅਤ ਹੋਣ ਦਾ ਦਾਅਵਾ ਕਰਦੇ ਹਨ।
ਇਸ ਮੌਕੇ ਚੰਨੀ ਨਾਲ ਸੁਰਿੰਦਰ ਪਾਲ ਸਿੰਘ ਸੀਬੀਆ, ਰਜਿੰਦਰ ਦੀਪਾ, ਦਮਨ ਬਾਜਵਾ ਤੇ ਹਰਮਨ ਬਾਜਵਾ ਵੀ ਸਨ।

LEAVE A REPLY