5ਚੰਡੀਗੜ੍ਹ  : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਵਿਚ ਵਿਸਥਾਰ ਕਰਦੇ ਹੋਏ ਪੰਜ ਵਿੰਗਾਂ ਨੂੰ ਸ਼ਾਮਲ ਕੀਤਾ।
‘ਆਪ’ ਵਲੋਂ ਬੁੱਧਵਾਰ ਨੂੰ ਜਾਰੀ ਪ੍ਰੈਸ ਬਿਆਨ ਦੇ ਅਨੁਸਾਰ ਪਾਰਟੀ ਨੇ ਪੰਜਾਬ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਹੋਣ ਦੇ ਮਕਸਦ ਨਾਲ ਵਿਦਿਆਰਥੀ ਸੰਘਰਸ਼ ਕਮੇਟੀ (ਸੀਵਾਈਐਸਐਸ) ਦਾ ਪੰਜਾਬ ਵਿੰਗ ਐਲਾਨ ਕੀਤਾ ਗਿਆ। ਇਸਤੋਂ ਇਲਾਵਾ ਕਲਚਰਲ ਵਿੰਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿੰਗ, ਖੇਡ ਵਿੰਗ, ਪੋਲੀਟਿਕਲ ਰਿਵਿਊ ਕਮੇਟੀ ਬਣਾਈ ਗਈ, ਇਸਦੇ ਨਾਲ  ਹੀ ਬੁੱਧੀਜੀਵੀ ਵਿੰਗ ਨੂੰ ਹੋਰ ਵਿਸਥਾਰ ਦੇ ਦਿੱਤਾ ਹੈ।
– ਪੋਲਿਟੀਕਲ ਰਿਵਿਊ ਕਮੇਟੀ
‘ਆਪ’ ਨੇ ਰਾਜਨੀਤਕ ਰਿਵਿਊ ਕਮੇਟੀ ਦਾ ਗਠਨ ਕਰਦੇ ਹੋਏ ਗੁਰਪ੍ਰੀਤ ਸਿੰਘ ਭੱਟੀ, ਜਸਬੀਰ ਸਿੰਘ ਜੱਸੀ ਸੇਖੋਂ, ਡਾ. ਮਨਜੀਤ ਸਿੰਘ  ਰੰਧਾਵਾ,  ਜਗਦੀਪ ਸਿੰਘ ਕਾਕਾ ਬਰਾੜ, ਕਰਣਵੀਰ ਸਿੰਘ ਟਿਵਾਣਾ ਅਤੇ ਜਗਦੀਸ਼ ਮਿੱਤਲ ਨੂੰ ਮੈਂਬਰ ਨਿਯੁੱਕਤ ਕੀਤਾ ਗਿਆ ਹੈ।
ਸੀਵਾਈਐਸਐਸ ਪੰਜਾਬ ਯੂਨੀਵਰਸਿਟੀ ਚੰਡੀਗੜ ਨਾਲ ਸਬੰਧਤ ਵਿਦਿਆਰਥੀ ਆਗੂ ਪਰਮਿੰਦਰ ਜੈਸਵਾਲ (ਗੋਲਡੀ ) ਨੂੰ ਸੀਵਾਈਐਸਐਸ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੀਵਾਈਐਸਐਸ ਵਿੰਗ ਦੇ ਮੈਬਰਾਂ ਵਿੱਚ ਨਰਿੰਦਰ ਕੌਰ ਭਰਾਜ (ਸੰਗਰੂਰ), ਪੁਸੂ  ਦੇ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਸਾਬਕਾ ਚੇਅਰਮੈਨ ਹਰਸ਼ਦੀਪ ਸਿੰਘ  ਸ਼ੇਰਗਿਲ (ਮੋਹਾਲੀ), ਅਜੈ ਮਲਹੋਤਰਾ (ਫਿਰੋਜਪੁਰ),  ਪਰਮਵੀਰ ਸਿੰਘ ਬਸਰਾਵਾ (ਰਾਏਕੋਟ),  ਸ਼ੁਭਮ ਪੁਰੀ (ਅਮ੍ਰਿਤਸਰ), ਹਰਨੀਤ ਸਿੰਘ ( ਲੁਧਿਆਣਾ), ਲਵਲੀ ਛਾਬੜਾ (ਫਿਰੋਜਪੁਰ),  ਗੁਰਨੀਤ ਸਿੰਘ ਗਰੇਵਾਲ (ਲੁਧਿਆਣਾ), ਗਿਆਨ ਚੰਦ (ਪਟਿਆਲਾ), ਅਮ੍ਰਿਤਪਾਲ (ਬਟਾਲਾ), ਹਰਮਨ ਕੰਗ (ਲੁਧਿਆਣਾ), ਦਵਿੰਦਰ ਸਿੰਘ ਤੁੜ (ਜਗਰਾਵਾਂ), ਵਿਰਸ਼ਾਦ ਖੁਨੇਜਾ (ਪੀਯੁ ਚੰਡੀਗੜ), ਮਾਨਵ ਰੰਧਾਵਾ (ਅਮ੍ਰਿਤਸਰ), ਜਤਿੰਦਰ ਸਿੰਘ (ਪਟਿਆਲਾ), ਲਵਪ੍ਰੀਤ ਸਿੰਘ (ਲੁਧਿਆਣਾ), ਨਵਰੀਤ ਕੌਰ ਬਰਨਾਲਾ ਅਤੇ ਅਮਰਵੀਰ ਬਾਜਵਾ (ਧੂਰੀ) ਸ਼ਾਮਿਲ ਕੀਤੇ ਗਏ ਹਨ।
ਕਲਚਰਲ ਵਿੰਗ
‘ਆਪ’ ਨੇ ਪ੍ਰਸਿੱਧ ਗੀਤਕਾਰ ਬਚਨ ਬੇਦਿਲ ਨੂੰ ਪਾਰਟੀ ਦੇ ਪ੍ਰਦੇਸ਼ ਕਲਚਰਲ ਵਿੰਗ ਦਾ ਪ੍ਰਧਾਨ ਅਤੇ ਬਲਜੀਤ ਸਾਗਰ,  ਗੁਰਚੇਤ  ਚਿੱਤਰਕਾਰ, ਅਰਸ਼ਦ ਡੌਲੀ ਅਤੇ ਇਕਬਾਲ ਕਪੂਰਥਲਾ ਨੂੰ ਮੈਂਬਰ ਬਣਾਇਆ ਹੈ।
ਪੇਂਡੂ ਵਿਕਾਸ ਅਤੇ ਪੰਚਾਇਤ ਵਿੰਗ
‘ਆਪ’ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿੰਗ ਦਾ ਗਠਨ ਕਰਦੇ ਹੋਏ ਹਰਦੇਵ ਸਿੰਘ ਸਯਾਲੂ,  ਦਲਜੀਤ ਸਿੰਘ ਸਦਰਪੁਰਾ, ਹਰੀ ਸਿੰਘ ਟੋਹੜਾ, ਹਰਮਿੰਦਰ ਸਿੰਘ ਮਾਵੀ, ਕੁਲਦੀਪ ਸਿੰਘ ਧਾਲੀਵਾਲ ਅਤੇ ਅਨੂਪ ਰਾਜ ਗਿਲ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।
– ਖੇਡ ਵਿੰਗ
ਪੰਜਾਬ ਵਿਸ਼ਵ ਪ੍ਰਸਿੱਧ ਖਿਡਾਰੀ ਅਤੇ ਸਾਬਕਾ ਪੁਲਿਸ ਅਧਿਕਾਰੀ ਸੱਜਣ ਸਿੰਘ ਚੀਮਾ ਨੂੰ ‘ਆਪ’ ਦੇ ਖੇਡ ਵਿੰਗ ਪੰਜਾਬ ਦਾ ਪ੍ਰਧਾਨ ਅਤੇ ਕਰਤਾਰ ਸਿੰਘ ਪਹਿਲਵਾਨ, ਜਗਦੀਪ ਸਿੰਘ ਗਿਲ,  ਹਰਦੀਪ ਸਿੰਘ,  ਹਰਭਜਨ ਸਿੰਘ, ਦਲਜੀਤ ਸਿੰਘ, ਮੱਖਣ ਸਿੰਘ  ਧਾਲੀਵਾਲ, ਸਤਵੰਤ ਸਿੰਘ  ਪੱਡਾ ਅਤੇ ਅਜੈਪਾਲ ਸਿੰਘ ਨੂੰ ਮੈਂਬਰ ਨਿਯੁੱਕਤ ਕੀਤਾ ਗਿਆ ਹੈ।
ਨਾਟੀ ਸਰਪੰਚ ਬਣੇ ਖਡੂਰ ਸਾਹਿਬ ਦੇ ਜੋਨਲ ਕੋ-ਆਰਡੀਨੇਟਰ
ਆਮ ਆਦਮੀ ਪਾਰਟੀ ਨੇ ਖਡੂਰ ਸਾਹਿਬ ਲੋਕ ਸਭਾ ਖੇਤਰ ਲਈ ਨਰਿੰਦਰ ਸਿੰਘ ਸਿੱਧੂ (ਨਾਟੀ ਸਰਪੰਚ) ਨੂੰ ਨਵਾਂ ਜੋਨਲ ਕੋ-ਆਰਡੀਨੇਟਰ ਬਣਾਇਆ ਗਿਆ ਹੈ। ਨਾਟੀ ਸਰਪੰਚ ਨੇ ਪਹਿਲਾਂ ਜੋਨਲ ਕੋ-ਆਰਡੀਨੇਟਰ ਇਕਬਾਲ ਸਿੰਘ ਭਾਗੋਵਾਲਿਆ ਦੀ ਥਾਂ ਲਈ ਹੈ, ਜਿਨ•ਾਂ ਦੇ ਪ੍ਰਦੇਸ਼ ਐਸਸੀ/ਐਸਟੀ ਵਿੰਗ ਦੇ ਪ੍ਰਦੇਸ਼ ਸੰਯੁਕਤ ਸਕੱਤਰ ਬਨਣ ਤੋਂ ਬਾਅਦ ਇਹ ਪਦ ਖਾਲੀ ਹੋ ਗਈ ਸੀ। ਬੁੱਧੀਜੀਵੀ ਵਿੰਗ ਦਾ ਹੋਰ ਵਿਸਥਾਰ ਕਰਦੇ ਹੋਏ ਕਰਨਲ ਸੀਡੀ ਸਿੰਘ ਕੰਬੋਜ ਨੂੰ ਕੋ-ਕੋ-ਆਰਡੀਨੇਟਰ ਅਤੇ ਅਮਰਜੀਤ ਸਿੰਘ ਸਿੱਧੂ ਨੂੰ ਮੈਂਬਰ ਬਣਾਇਆ ਗਿਆ ਹੈ।

LEAVE A REPLY