3ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜਾਟ ਰਾਖਵਾਂਕਰਨ ‘ਤੇ ਲੱਗੀ ਰੋਕ ਦੇ ਖਿਲਾਫ਼ ਅਰਜ਼ੀ ‘ਤੇ ਸੁਣਵਾਈ ਕਰਦਿਆਂ ਕੋਈ ਰਾਹਤ ਨਾ ਦੇ ਕੇ ਸੁਣਵਾਈ ਛੁੱਟੀਆਂ ਵਿਚ ਤੈਅ ਕਰ ਦਿੱਤੀ ਹੈ। ਅਗਲੀ ਸੁਣਵਾਈ 6 ਜੂਨ ਨੂੰ ਹੋਵੇਗੀ। ਹਾਈਕੋਰਟ ਨੇ ਅਰਜ਼ੀ ‘ਤੇ ਪ੍ਰਤੀਵਾਦੀ ਪੱਖ ਨੂੰ ਨੋਟਿ ਜਾਰੀ ਕਰਕੇ ਜਵਾਬ ਮੰਗਿਆ ਹੈ। ਮਾਮਲੇ ਵਿਚ ਹਰਿਆਣਾ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਵਕੀਲ ਜਗਦੀਸ਼ ਧਨਖੜ ਪੇਸ਼ ਹੋਏ।
ਮਾਮਲੇ ਵਿਚ ਅਰਜ਼ੀ ਦਾਖ਼ਲ ਕਰਦਿਆਂ ਹਰਿਆਣਾ ਸਰਕਾਰ ਤੇ ਹਵਾ ਸਿੰਘ ਸਾਂਗਵਾਨ ਵਲੋਂ ਕਿਹਾ ਗਿਆ ਸੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੁਰਾਰੀ ਲਾਲ ਗੁਪਤਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਵਲੋਂ ਜਾਟਾਂ ਸਮੇਤ ਜਾਤੀਆਂ ਨੂੰ ਰਾਖਵਾਂ ਕਰਨ ਦੇਣ ਲਈ ਬਣਾਏ ਗਏ ਐਕਟ ਤਹਿਤ ਇਨ੍ਹਾਂ ਨੂੰ ਰਾਖਵਾਂਕਰਨ ਦਾ ਲਾਭ ਦੇਣ ‘ਤੇ ਰੋਕ ਲਾਈ ਹੈ। ਸਰਕਾਰ ਅਤੇ ਸਾਂਗਵਾਨ ਵਲੋਂ ਕਿਹਾ ਗਿਆ ਕਿ ਹਾਈਕੋਰਟ ਨੇ ਇਯ ਰੋਕ ਦੇ ਫੈਸਲੇ ਤੋਂ ਪਹਿਲਾਂ ਹਰਿਆਣਾ ਸਰਕਾਰ ਅਤੇ ਜਾਟਾਂ ਦਾ ਪੱਖ ਨਹੀਂ ਸੁਣਿਆ ਹੈ। ਦੋਨਾਂ ਵਲੋਂ ਕਿਹਾ ਗਿਆ ਹੈ ਕਿ ਜਾਟ ਅਤੇ ਸਰਕਾਰ ਦੋਨੋਂ ਇਸ ਮਾਮਲੇ ਵਿਚ ਪ੍ਰਭਾਵਿਤ ਹਨ ਅਤੇ ਅਜਿਹੇ ਵਿਚ ਉਹਨਾਂ ਦਾ ਪੱਖ ਸੁਣੇ ਬਗੈਰ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਹਰਿਆਣਾ ਵਿਚ ਚੱਲ ਰਹੀਆਂ ਭਰਤੀਆਂ ਅਤੇ ਦਾਖਿਲ਼ਾਂ ‘ਤੇ ਪ੍ਰਭਾਵ ਪੈ ਰਿਹਾ ਹੈ।
ਚੇਤੇ ਰਹੇ ਕਿ 26 ਮਈ ਨੂੰ ਹਾਈਕੋਰਟ ਨੇ ਜਾਟ ਰਾਖਵਾਂਕਰਨ ‘ਤੇ ਰੋਕ ਲਾ ਕੇ ਸਰਕਾਰ ਤੋਂ ਜਵਾਬ ਤਲਬ ਕੀਤਾ ਸੀ। ਇਸ ਮਾਮਲੇ ਵਿਚ ਹਾਈਕੋਰਟ ਨੇ ਸਰਕਾਰ ਨੂੰ 17 ਜੁਲਾਈ ਤੱਕ ਲਈ ਜਵਾਬ ਤਲਬ ਕੀਤਾ ਹੈ।

LEAVE A REPLY