2ਨਵੀਂ ਦਿੱਲੀ : ਮੌਸਮ ਵਿਗਿਆਨੀਆਂ ਨੇ ਇਹ ਸੰਭਾਵਨਾ ਜ਼ਾਹਿਰ ਕੀਤੀ ਹੈ ਕਿ ਅਗਲੇ 3-4 ਦਿਨਾਂ ਤੱਕ ਮਾਨਸੂਨ ਕੇਰਲਾ ਵਿਚ ਦਾਖ਼ਲ ਹੋ ਜਾਵੇਗਾ। ਮੌਸਮ ਵਿਗਿਆਨੀਆਂ ਅਨੁਸਾਰ ਇਸ ਵਾਰ ਭਾਰਤ ਵਿਚ ਮਾਨਸੂਨ ਦੀ ਸਥਿਤੀ ਬਿਹਤਰ ਰਹੇਗੀ। ਦੂਸਰੇ ਪਾਸੇ ਉਤਰ ਭਾਰਤ ਵਿਚ ਕੇਰਲਾ ਤੋਂ ਬਾਅਦ ਮਾਨਸੂਨ ਦਾਖ਼ਲ ਹੋਵੇਗਾ।
ਜ਼ਿਕਰਯੋਗ ਹੈ ਕਿ ਮਾਨਸੂਨ ਭਾਰਤ ਵਿਚ ਜੂਨ ਦੇ ਮਹੀਨੇ ਵਿਚ ਦਾਖ਼ਲ ਹੁੰਦਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਾਨਸੂਨ ਤੋਂ ਬਾਅਦ ਭਾਰਤ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਕਿਸਾਨਾਂ ਲਈ ਇਹ ਮਾਨਸੂਨ ਬੇਹੱਦ ਲਾਹੇਵੰਦ ਹੋਵੇਗਾ।

LEAVE A REPLY