7ਚੰਡੀਗੜ੍ਹ : ਸਿਹਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਨੀ ਜੀ ਨੇ ਦੱਸਿਆ ਕਿ ਰਾਜ ਦੇ ਸਮੂਹ ਜਿਲਿਆਂ ਵਿੱਚ ਮਿਤੀ 25 ਮਈ 2016 ਤੋਂ 31 ਮਈ 2016 ਤੱਕ ਦਿਨਾਂ ੌਵਿਸ਼ਵ ਤੰਬਾਕੂ ਰਹਿਤ ਦਿਵਸ“ ਦੇ ਮੌਕੇ ਤੇ ਖਾਸ ਇੰਨਫਾਰਸਮੈਂਟ ਅਤੇ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦੌਰਾਨ ਸੈਕਸ਼ਨ 4 ਅਤੇ ਸੈਕਸ਼ਨ 6 ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ 3300 ਤੋਂ ਜਿਆਦਾ ਚਲਾਨ ਕੱਟੇ ਗਏ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਆਂ ਸਿਹਤ ਚੇਤਾਵਨੀਆਂ ਨੰ ਸਖਤੀ ਲਾਗੂ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਸਿੱਖਿਆ ਵਿਭਾਗ, ਪੁਲਿਸ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਕਰ ਅਤੇ ਆਬਕਾਰੀ ਵਿਭਾਗ, ਆਵਾਜਾਈ ਅਤੇ ਲੀਗਲ ਮੈਟਰੋਲੋਜੀ ਵਿਭਾਗ ਤੰਬਾਕੂ ਕੰਟਰੋਲ ਸਬੰਧੀ ਮੁੱਖ ਸਟੇਕਹੋਲਡ ਵਿਭਾਗ ਹਨ ਅਤੇ ਇਹਨਾਂ ਵਿਭਾਗਾਂ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਦੌਰਾਨ ਅਹਿਮ ਭੂਮਿਕਾ ਨਿਭਾਈ ਗਈ।
ਸ਼੍ਰੀਮਤੀ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਸਿਹਤ ਜੀ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਭਾਰਤ ਸਰਕਾਰ, ਸਿਹਤ ਮੰਤਰਾਲਿਆ ਵਲੋ ਨੋਟੀਫਿਕੇਸ਼ਨ ਮਿਤੀ 15 ਅਕਤੂਬਰ 2015 ਜਾਰੀ ਕੀਤਾ ਹੋਇਆ ਹੈ, ਜਿਸ ਅਨੁਸਾਰ ਸਾਰੇ ਤੰਬਾਕੂ ਪਦਾਰਥਾਂ ਦੇ 85% ਹਿੱਸੇ ਉੱਤੇ ਨਵੀਆਂ ਸਿਹਤ ਚੇਤਾਵਨੀਆਂ ਅੰਕਿਤ ਹੋਣੀਆਂ ਲਾਜਮੀ ਹਨ। ਸ੍ਰੀਮਤੀ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਸਿਹਤ ਵੱਲੋਂ ਦੱਸਿਆ ਗਿਆ ਕਿ 85*ਪਿਕਟੋਰਿਅਲ ਸਿਹਤ ਚੇਤਾਵਨੀ ਦੀ ਬਹੁਤ ਮਹੱਤਵਤਤਾ ਹੈ।ਇਸ ਨਾਲ ਮਜੌਦਾ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਵਿੱਚ ਚੰਗਾ ਬਦਲਾਵ ਆਵੇਗਾ।ਤੰਬਾਕੂ ਪੈਕਟਾ ਤੇ ਉੱਤੇ ਵੱਡੀ ਪਿਕਟੋਰਿਅਲ ਸਿਹਤ ਚੇਤਾਵਨੀ ਨੌਜਵਾਨਾ ਵੱਲੋਂ ਤੰਬਾਕੂ ਦੀ ਵਰਤੋਂ ਸ਼ੁਰੂ ਕਰਨ ਨਾ ਕਰਨ ਲਈ ਅਤੇ ਮੌਜੂਦਾ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਵੱਲੋਂ ਇਹ ਆਦਤ ਛੱਡਣ ਲਈ ਇੱਕ ਬਹੁਤ ਹੀ ਸਸਤਾ ਤਰੀਕਾ ਹੈ। ਪੰਜਾਬ ਵਿੱਚ ਪੀ.ਜੀ.ਆਈ ਵੱਲੋਂ ਕੀਤੀ ਗਈ ਸਟੱਡੀ ਅਨੁਸਾਰ 90% ਤੋਂ ਵੱਧ ਮੌਜੂਦਾ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਨੇ ਤੰਬਾਕੂ ਪਦਾਰਾਥਾਂ ਦੇ ਪੈਕੇਟਾਂ ਉੱਤੇ ਅਕਿੰਤ ਪਿਕੋਟਰਿਅਲ ਸਿਹਤ ਚੇਤਾਵਨੀ ਵੱਲ ਧਿਆਨ ਦਿੱਤਾ, ਇਹਨਾਂ ਵਿੱਚੋਂ 60% ਤੰਬਾਕੂਨੋਸ਼ੀ ਕਰਨ ਵਾਲਿਆਂ ਨੇ ਇਹ ਸਿਹਤ ਚੇਤਾਵਨੀ ਦੇਖਣ ਉਪਰੰਤ ਤੰਬਾਕੂ ਛੱਡਣ ਬਾਰੇ ਸੋਚਿਆ।
ਉਹਨਾਂ ਇਹ ਵੀ ਦੱਸਿਆ ਕਿ ਸਕੂਲ ਆਫ ਪਬਲਿਕ ਹੈਲਥ, ਪੀ.ਜੀ.ਆਈ. ਚੰਡੀਗੜ੍ਹ ਵੱਲੋਂ ਕੀਤੀ ਗਈ ਕੰਪਲਾਇੰਸ ਸਟੱਡੀ ਦੇ ਆਧਾਰ ਤੇ ਜਿਲ੍ਹਾਂ ਰੂਪਨਗਰ, ਪਟਿਆਲਾ, ਸੰਗਰੂਰ, ਜਲੰਧਰ ਅਤੇ ਗੁਰਦਾਸਪੁਰ, ਭਾਰਤ ਦੇ ਪਹਿਲੇ ਪੰਜ ਅਜਿਹੇ ਜਿਲ੍ਹੇ ਹਨ, ਜਿੱਥੇ ਐਂਟੀ ਤੰਬਾਕੂ ਕਾਨੂੰਨ ਦੇ ਸਾਰੇ ਸੈਕਸ਼ਨਾਂ ਦੀ ਪੂਰੀ ਕੰਪਲਾਇੰਸ ਪਾਈ ਗਈ।
ਸ਼੍ਰੀ ਹੁਸਨ ਲਾਲ, ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਇਸ ਖਾਸ ਮੁਹਿੰਮ ਦੌਰਾਨ 20 ਤੋਂ ਜਿਆਦਾ ਧੂੰਆਂ ਰਹਿਤ ਤੰਬਾਕੂ ਜ਼ਬਤ ਕੀਤਾ ਗਿਆ ਅਤੇ ਜਿਲਾ ਮਾਨਸਾ ਵਿਖੇ ਈ-ਸਿਗਰੇਟਾਂ ਫੜੀਆਂ ਗਈਆਂ। ਉਹਨਾ ਦੱਸਿਆ ਸਮੂਹ ਫੂਡ ਸੇਫਟੀ ਅਫਸਰਾਂ ਅਤੇ ਡਰੱਗ ਇੰਨਸਪੈਕਟਰਾਂ ਨੂੰ ਇਹ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ ਕਿ ਫਲੇਵਰਡ/ਸੈਹੇਂਡ ਤੰਬਾਕੂ ਅਤੇ ਈ-ਸਿਗਰੇਟਾਂ ਦੀ ਵਿਕਰੀ ਨਾ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਸਾਰੇ ਫੂਡ ਸੇਫਟੀ ਅਫਸਰਾਂ ਨੂੰ ਹਰ ਮਹੀਨੇ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ, ਚਬਾਉਣ ਵਾਲੇ ਤੰਬਾਕੂ ਦੇ ਘੱਟ ਤੋਂ ਘੱਟ ਪੰਜ ਸੈਂਪਲ ਭਰਨ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਹਾਲ ਹੀ ਵਿੱਚ ਪਨਾਮਾ ਵਿਖੇ ਵਿਸ਼ਵ ਸਿਹਤ ਸੰਸਥਾ ਵੱਲੋਂ ਈ-ਸਿਗਰੇਟਾਂ ਸੰਬੰਧੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸਾਊਥ-ਈਸਟ ਏਸ਼ੀਆ ਰੀਜਨ ਵਿੱਚੋ ਡਾ. ਰਾਕੇਸ਼ ਗੁਪਤਾ, ਸਟੇਟ ਤੰਬਾਕੂ ਕੰਟਰੋਲ ਸੈਲ ਵੱਲੋਂ ਹੀ ਅਟੈਂਡ ਕੀਤੀ ਗਈ। ਇਸ ਮੀਟਿੰਗ ਵਿੱਚ ਹੋਰ ਦੇਸ਼ਾਂ ਤੋਂ 20 ਪਬਲਿਕ ਹੈਲਥ ਸਪੈਸ਼ਲਿਸਟ ਅਤੇ ਰਿਸਰਚਰ ਵੀ ਸ਼ਾਮਿਲ ਹੋਏ ਅਤੇ ਉਹਨਾਂ ਨੇ ਨੌਜਵਾਨਾਂ ਵਿੱਚ ਈ-ਸਿਗਰੇਟਾਂ ਦੀ ਵੱਧਦੀ ਵਰਤੋਂ ਸੰਬੰਧੀ ਆਪਣੇ ਤਜਰਬੇ ਦੱਸੇ ਅਤੇ ਚਿੰਤਾ ਪ੍ਰਗਟ ਕੀਤੀ।ਇਸ ਮੀਟਿੰਗ ਦੌਰਾਨ ਈ-ਸਿਗਰੇਟਾਂ ਦੀ ਵਰਤੋਂ ਤੇ ਠੱਲ੍ਹ ਪਾਉਂਣ ਲਈ ਕੀਤੇ ਗਏ ਉਪਰਾਲਿਆਂ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜਾ ਦੇਣਾ ਸੰਬੰਧੀ ਸਿਹਤ ਵਿਭਾਗ ਪੰਜਾਬ ਦੀ ਸ਼ਲਾਘਾ ਕੀਤੀ ਗਈ।
ਡਾ. ਰਾਕੇਸ਼ ਗੁਪਤਾ, ਸਟੇਟ ਤੰਬਾਕੂ ਕੰਟਰੋਲ ਨੇ ਦੱਸਿਆ ਕਿ ਕੱਲ ਭਾਰਤ ਸਰਕਾਰ, ਸਿਹਤ ਮੰਤਰਾਲਿਆ ਵੱਲੋਂ ਵਿਸ਼ਵ ਸਿਹਤ ਸੰਸਥਾ ਨਾਲ ਮਿਲ ਕੇ ਹਿਰਦੇ (.ਞਜ਼ਣਂਢ) ਦੀ ਮੱਦਦ ਨਾਲ ੌਵਿਸ਼ਵ ਤੰਬਾਕੂ ਰਹਿਤ ਦਿਵਸ“ 2016 ਨੂੰ ਮਨਾਉਣ ਸੰਬੰਧੀ ਨਵੀ ਦਿੱਲੀ ਵਿੱਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਸ਼੍ਰੀ ਜੇ. ਪੀ. ਨੱਡਾ ਮਾਨਯੋਗ ਸਿਹਤ ਮਤਰੀ, ਭਾਰਤ ਸਰਕਾਰ, ਸਿਹਤ ਮੰਤਰਾਲਿਆ ਨੇ ਤੰਬਾਕੂ ਛੱਡਣ ਸੰਬੰਧੀ ਹੈਲਪਲਾਈਨ ਨੰ 1800112356 ਅਤੇ ਜਾਗਰੂਕਤਾ ਮੈਟੀਰੀਅਲ ਜਿਵੇਂ ਕਿ ਟੀ. ਵੀ. ਸਪਾਟ, ਯੂਥ ਫੈਕਟ ਸ਼੍ਰੀ ਅਤੇ ਪੋਸਟਰ ਆਦਿ ਲਾਂਚ ਕੀਤਾ। ਇਸ ਮੌਕੇ ਡਾ. ਰਾਕੇਸ਼ ਗੁਪਤਾ ਨੇ ਤੰਬਾਕੂ ਕੰਟਰੋਲ ਸੰਬੰਧੀ ਕਾਨੂੰਨਾਂ ਨੂੰ ਲਾਗੂ ਕਰਨ ਸੰਬੰਧੀ ਆਪਣੇ ਤਜਰਬੇ ਬਾਰੇ ਦੱਸਿਆ। ਪੰਜਾਬ ਵੱਲੋਂ ਤੰਬਾਕੂ ਕੰਟਰੋਲ ਸੰਬੰਧੀ ਅਪਣਾਏ ਜਾਣ ਵਾਲੇ ਚੰਗੇ ਅਭਿਆਸਾਂ ਦੀ ਸਭ ਨੇ ਸ਼ਲਾਘਾ ਕੀਤੀ ਅਤੇ ਹੁਣ ਹੋਰ ਰਾਜਾਂ ਵਿੱਚ ਵੀ ਇਹ ਚੰਗੇ ਅਭਿਆਸ ਅਪਣਾਏ ਜਾ ਰਹੇ ਹਨ।
ਡਾ. ਐਚ.ਐਸ ਬਾਲੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਜੀ ਨੇ ਕਿਹਾ ਕਿ ਤੰਬਾਕੂ ਕੰਟਰੋਲ ਸੈਲ, ਪੰਜਾਬ ਨੂੰ ਰਾਜ ਵਿੱਚ ਤੰਬਾਕੂ ਕੰਟਰੋਲ ਸੰਬੰਧੀ ਚੁੱਕੇ ਜਾਣ ਵਾਲੇ ਕਦਮਾਂ ਸੰਬੰਧੀ ਰਾਸ਼ਟਰੀ ਅਤੇ ਅੰਤਰ- ਰਾਸ਼ਟਰੀ ਪੱਧਰ ਤੇ ਸਨਮਾਨਿਆ ਗਿਆ। ਸਾਨੂੰ ਡਬਲਿਊ ਐਚ.ਓ ਵਿਸ਼ਵ ਤੰਬਾਕੂ ਰਹਿਤ ਦਿਵਸ 2015 ਦੇ ਅਵਾਰਡ ਨਾਲ ਸਨਮਾਨਿਆਂ ਗਿਆ। ਜ਼ਿਲ੍ਹਾਂ ਪਟਿਆਲਾ ਵਿਖੇ ਪੀ.ਆਰ.ਟੀ.ਸੀ ਬੱਸਾਂ ਉੱਤੇ ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਪੋਸਟਰ ਲਗਾਏ ਗਏ ਅਤੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿਖੇ ਮੋਟਰਸਾਈਕਲ ਰੈਲੀ ਕੱਢੀ ਗਈ।

LEAVE A REPLY