4ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ ਯਾਨੀ ਐਨਆਈਏ ਨੂੰ ਪਠਾਨਕੋਟ ਏਅਰ ਫੋਰਸ ਸਟੇਸ਼ਨ ‘ਤੇ ਹਮਲੇ ਸਬੰਧੀ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਪ੍ਰਮੁੱਖ ਮੌਲਾਨਾ ਮਸੂਦ ਅਜ਼ਹਰ ਤੇ ਉਸਦੇ ਭਰਾ ਅਬਦੁਲ ਰਉਫ ਬਾਰੇ ਜਾਣਕਾਰੀ ਲੈਣ ਵਾਸਤੇ ਭਾਰਤ ਵੱਲੋਂ ਭੇਜੇ ਗਏ ਰੋਗੇਟਰੀ ‘ਤੇ ਪਾਕਿ ਦੇ ਜੁਆਬ ਦਾ ਇੰਤਜ਼ਾਰ ਹੈ।
ਐਨਆਈਏ ਦੇ ਮਹਾਨਿਦੇਸ਼ਕ ਸ਼ਰਦ ਕੁਮਾਰ ਨੇ ਦਸਿਆ ਕਿ ਜੈਸ਼ ਏ ਮੁਹੰਮਦ ਦੇ ਪ੍ਰਮੁੱਖ ਤੇ ਉਸਦੇ ਭਰਾ ਦੇ ਇਲਾਵਾ ਇਸ ਕਾਂਡ ਵਿਚ ਦੋ ਹੋਰਨਾਂ ਅੱਤਵਾਦੀਆਂ ਦੀਆਂ ਭੂਮਿਕਾ ਸਾਬਿਤ ਹੋਈ ਹੈ ਤੇ ਅਸੀਂ ਸਾਰੇ ਸਬੂਤ ਪਾਕਿਸਤਾਨ ਨਾਲ ਸਾਝਾ ਕੀਤੇ ਹਨ। ਸਾਨੂੰ ਅਜੇ ਵੀ ਉਨਾਂ ਦੇ ਜੁਆਬ ਦਾ ਇੰਤਜ਼ਾਰ ਹੈ। ਉਨਾਂ ਕਿਹਾ ਕਿ ਇਸਲਾਮਾਬਾਦ ਦੇ ਦੋ ਲੈਟਰਜ਼ ਰੋਗੇਟਰੀ ਤੇ ਕਈ ਰਿਮਾਇੰਡਰ ਵੀ ਭੇਜੇ ਗਏ ਪਰ ਅਜੇ ਤੱਕ ਸਾਨੂੰ ਕੋਈ ਜੁਆਬ ਨਹੀਂ ਮਿਲਿਆ। ਜਦੋਂ ਉਨਾਂ ਨਾਲ ਪੱਤਰਕਾਰ ਨੇ ਸੁਆਲ ਕੀਤਾ ਕਿ ਕੀ ਐਨਆਈਏ ਨੈ ਆਈਐਸਆਈ ਸਮੇਤ ਪਾਕਿਸਤਾਨੀ ਏਜੰਸੀਆਂ ਨੂੰ ਇਸ ਸਬੰਧੀ ਕਲੀਨ ਚਿਟ ਦਿਤੀ ਹੈ ਤੇ ਉਨਾਂ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਅਸੀਂ ਕਿਸੇ ਨੂੰ ਵੀ ਕਲੀਨ ਚਿਟ ਨਹੀਂ ਦਿੱਤੀ। ਅਸੀਂ ਅਜੇ ਹੋਰਨਾਂ ਭੂਮਿਕਾਵਾਂ ਦੀ ਜਾਂਚ ਕਰ ਰਹੇ ਹਨ ਜਿਸ ਵਿਚ ਸਰਕਾਰ ਦੇ ਅੰਦਰੁਣੀ ਤੱਤ ਵੀ ਸ਼ਾਮਲ ਹਨ ਤੇ ਜੋ ਸ਼ਾਇਦ ਹਸਲੇ ਸਬੰਧੀ ਸ਼ਾਮਲ ਵੀ ਹਨ। ਜ਼ਿਕਰਯੋਗ ਹੈ ਕਿ ਜਨਵਰੀ ਦੇ ਪਹਿਲੇ ਹਫ਼ਤੇ ਦੀ 2 ਤਰੀਖ ਦੀ ਰਾਤ ਨੂੰ ਪਠਾਨਕੋਟ ਸਥਿਤ ਭਾਰਤੀ ਵਾਯੁ ਸੈਨਾ ਸਟੇਸ਼ਨ ‘ਤੇ ਹਮਲੇ ਵਿਚ ਚਾਰ ਅੱਤਵਾਦੀ ਮਾਰੇ ਗਏ ਸਨ ਤੇ 7 ਸੁਰੱਖਾ ਕਰਮਚਾਰੀ ਇਸ ਹਮਲੇ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਗਏ ਸਨ।

LEAVE A REPLY