8ਨਵੀਂ ਦਿੱਲੀ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱਜ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਡਾ. ਨਸੀਮ ਜੈਦੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਪੰਜਾਬ ‘ਚ ਵਿਗੜ ਰਹੀ ਕਾਨੂੰਨ ਤੇ ਵਿਵਸਥਾ ਦੀ ਹਾਲਤ ਤੋਂ ਜਾਣੂ ਕਰਵਾਇਆ।
ਕੈਪਟਨ ਅਮਰਿੰਦਰ ਨੇ ਸੀ.ਈ.ਸੀ ਦੇ ਨੋਟਿਸ ‘ਚ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਵੱਲੋਂ ਜਾਅਲੀ ਵੋਟਾਂ ਬਣਾਏ ਜਾਣ ਦੇ ਮੁੱਦੇ ਨੂੰ ਵੀ ਲਿਆÀੁਂਦਾ।
ਇਸ ਮੌਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਸੀਨੀਅਰ ਕਾਂਗਰਸੀ ਆਗੂਆਂ ‘ਚ ਲਾਲ ਸਿੰਘ, ਰਾਣਾ ਗੁਰਜੀਤ ਸਿੰਘ, ਰਾਣਾ ਕੇਪੀ ਸਿੰਘ, ਸੁੱਖ ਸਰਕਾਰੀਆ, ਅਜਾਇਬ ਸਿੰਘ ਭੱਟੀ, ਨਵਤੇਜ ਸਿੰਘ ਚੀਮਾ, ਸੁਖਪਾਲ ਸਿੰਘ ਭੁੱਲਰ ਤੇ ਸੰਦੀਪ ਸੰਧੂ ਮੌਜ਼ੂਦ ਰਹੇ।
ਉਨ੍ਹਾਂ ਨੇ 2012 ਦੀ ਉਦਾਹਰਨ ਦਿੰਦਿਆਂ ਸੀ.ਈ.ਸੀ ਦੇ ਨੋਟਿਸ ‘ਚ ਅਕਾਲੀਆਂ ਵੱਲੋਂ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਮੁੱਦੇ ਨੂੰ ਲਿਆਉਂਦਾ, ਜਦੋਂ ਇਨ੍ਹਾਂ ਨੇ ਪੁਲਿਸ ਦੀਆਂ ਗੱਡੀਆਂ ਤੇ ਮੈਡੀਕਲ ਐਂਬੁਲੇਂਸਾਂ ਨੂੰ ਵੋਟਾਂ ਖ੍ਰੀਦਣ ਵਾਸਤੇ ਗੈਰ ਕਾਨੂੰਨੀ ਪੈਸੇ ਦੀ ਆਵਾਜਾਈ ਲਈ ਇਸਤੇਮਾਲ ਕੀਤਾ ਸੀ।
ਉਨ੍ਹਾਂ ਨੇ ਸੀ.ਈ.ਸੀ ਨੂੰ ਇਕ ਮੰਗ ਪੱਤਰ ਵੀ ਸੌਂਪਿਆ।
ਇਸ ਲੜੀ ਹੇਠ ਉਨ੍ਹਾਂ ਨੇ ਇਹ ਦੋਸ਼ ਲਗਾਉਂਦਿਆਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਅਰਾਜਕਤਾ ਦੀ ਸਥਿਤੀ ਵੱਲ ਲਿਅਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ‘ਚ ਡਰ ਤੇ ਅਸੁਰੱਖਿਆ ਦੀ ਭਾਵਨਾ ਹੈ ਅਤੇ ਗੈਂਗਵਾਰ ਰੋਜ਼ਾਨਾ ਦੀਆਂ ਗੱਲਾਂ ਬਣ ਗਈਆਂ ਹਨ। ਕਾਨੂੰਨ ਦੇ ਡਰ ਤੋਂ ਬਗੈਰ ਪੁਲਿਸ ਵਾਲਿਆਂ ਤੇ ਆਮ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਸਿਆਸੀ ਵਿਰੋਧੀਆਂ ਨੂੰ ਡਰਾਇਆ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਹਾਲੇ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਾਮੀ ਧਰਮ ਪ੍ਰਚਾਰਕ ਸੰਤ ਰਣਜੀਤ ਸਿੰਘ ਢੰਡਰੀਆਂਵਾਲੇ ਉਪਰ ਹਮਲਾ ਕੀਤਾ ਗਿਆ ਤੇ ਉਨ੍ਹਾਂ ਦੇ ਇਕ ਸਾਥੀ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀ ਕਾਰ ਦਾ ਚਾਰ ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ। ਹਰ ਕੋਈ ਜਾਣਦਾ ਹੈ ਕਿ ਹਮਲਾਵਰ ਕਿਹੜੇ ਸਨ, ਪਰ ਹਾਲੇ ਤੱਕ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਹੈ।
ਮੰਗ ਪੱਤਰ ‘ਚ ਦੱਸਿਆ ਗਿਆ ਹੈ ਕਿ ਸਿਰਫ ਇਕ ਮਹੀਨੇ ਪਹਿਲਾਂ ਹੀ, ਇਕ ਹੋਰ ਨਾਮੀ ਸੰਪ੍ਰਦਾਅ ਦੀ ਆਗੂ ਨਾਮਧਾਰੀ ਮਾਤਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲੇਕਿਨ ਪੁਲਿਸ ਨੂੰ ਹਾਲੇ ਵੀ ਸੁਰਾਗ ਨਹੀਂ ਮਿਲਿਆ।
ਕਾਂਗਰਸੀ ਆਗੂ ਨੇ ਕਿਹਾ ਕਿ ਗੈਂਗਵਾਰ ਤੇ ਪੁਲਿਸ ਉਪਰ ਹਮਲੇ ਦੀਆਂ ਰੋਜ਼ਾਨਾ ਖ਼ਬਰਾਂ ਆਉਂਦੀਆਂ ਹਨ। ਪੈਸੇ ਲਈ ਅਗਵਾ ਕਰਨ ਸਬੰਧੀ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਦਿਨ ਦਿਹਾੜੇ ਬੈਂਕ ਲੁੱਟੇ ਜਾ ਰਹੇ ਹਨ।
ਜਾਅਲੀ ਵੋਟਾਂ:
ਪ੍ਰਦੇਸ਼ ਕਾਗਰਸ ਪ੍ਰਧਾਨ ਨੇ ਕਮਿਸ਼ਨ ਦਾ ਧਿਆਨ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਵੱਲੋਂ ਜਾਅਲੀ ਵੋਟਾਂ ਬਣਵਾਏ ਜਾਣ ਵੱਲ ਵੀ ਲਿਆਉਂਦਾ।
ਇਸ ਲੜੀ ਹੇਠ ਇਨ੍ਹਾਂ ਨੇ ਆਂਗੜਵਾਣੀ ਵਰਕਰਾਂ ਨੂੰ ਕੰਮ ਸੌਂਪਿਆ ਹੈ। ਜਿਹੜੀਆਂ ਸਰਕਾਰ ਦੀਆਂ ਪਾਰਟ ਟਾਈਮ ਮੁਲਾਜ਼ਮ ਵੀ ਨਹੀਂ ਹਨ। ਇਨ੍ਹਾਂ ਦੀ ਨਿਯੁਕਤੀ ਸਥਾਨਕ ਸਰਪੰਚਾਂ ਵੱਲੋਂ ਕੀਤੀ ਜਾਂਦੀ ਹੈ। ਨਿਸ਼ਚਿਤ ਤੌਰ ‘ਤੇ ਇਹ ਸਰਪੰਚਾਂ ਦੇ ਦਬਾਅ ਹੇਠ ਰਹਿੰਦੀਆਂ ਹਨ।
ਉਨ੍ਹਾਂ ਨੇ ਕਮਿਸ਼ਨ ਨੂੰ ਇਸ ‘ਤੇ ਰੋਕ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪ ਜੀ ਨੂੰ ਜ਼ਲਦੀ ਤੋਂ ਜ਼ਲਦੀ ਆਂਗਣਵਾੜੀ ਵਰਕਰਾਂ ਵੱਲੋਂ ਵੋਟਾਂ ਬਣਵਾਉਣ ‘ਤੇ ਰੋਕ ਲਗਾਉਣ ਦੀ ਅਪੀਲ ਕਰਦੇ ਹਨ ਅਤੇ ਇਹ ਕੰਮ ਪੱਕੇ ਸਰਕਾਰੀ ਮੁਲਾਜ਼ਮਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ, ਜਿਹੜੇ ਜਵਾਬਦੇਹ ਤੇ ਜਿੰਮੇਵਾਰ ਹੋਣਗੇ।

LEAVE A REPLY