7ਚੰਡੀਗਡ਼  : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਵਿੱਚ ਪੈਦਾ ਹੋਏ ‘ਮਾਲੀ ਸੰਕਟ’ ਲਈ ਪੰਜਾਬ ਸਰਕਾਰ ਸਬੰਧੀ ਕੀਤੀ ਗਈ ਟਿੱਪਣੀ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਹੈ ਕਿ ਪੰਜਾਬ ਨੂੰ ‘ਦਿਵਾਲੀਏਪਣ’ ਵਾਲੀ ਸਥਿਤੀ ਵੱਲ ਧੱਕਣ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ‘ਨਿਕੰਮੀ’ ਕਾਰਜ ਪ੍ਰਣਾਲੀ’ ਹੀ ਜ਼ਿੰਮੇਵਾਰ ਹੈ।
ਆਪ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਥੇ ਕਿਹਾ ਕਿ ਇਸ ਵੇਲੇ ਦੀ ਮੁੱਖ ਲੋਡ਼ ਰਾਜ ਦੀ ਵਿਤੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਠੋਸ ਉਪਰਾਲੇ ਕਰਨ ਦੀ ਸੀ ਪਰ ਇਸ ਦੇ ਉਲਟ ਪੰਜਾਬ ਦੀ ਸੱਤ•ਾ ‘ਤੇ ਕਾਬਜ਼ ਬਾਦਲ ਪਰਿਵਾਰ ਪੈਸੇ ਦੇ ‘ਬਲਬੂਤੇ’ ‘ਤੇ ਆਮ ਲੋਕਾਂ ਨੂੰ ਰਿਝਾਉਣ ਵਿੱਚ ਰੁੱਝਾ ਹੋਇਆ ਹੈ ਜਦੋਂ ਕਿ ਲੋਕ 2017 ਦੀਆਂ ਚੋਣਾਂ ਵਿੱਚ ਇਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾਈ ਬੈਠੇ ਹਨ।
ਸ੍ਰੀ ਖਹਿਰਾ ਨੇ ਕਿਹਾ ਕਿ ਵਿਤੀ ਸੰਕਟ ਦੀ ਅਸਲ ਤਸਵੀਰ ਇਹ ਹੈ ਕਿ ਸੂਬਾ ਸਰਕਾਰ ਪੈਨਸ਼ਨਾਂ ਅਤੇ ਮੁਲਾਜ਼ਮਾਂ ਦੇ ਬਕਾਏ ਦੇਣ ਵਿੱਚ ਪੂਰੀ ਤਰ•ਾਂ ਨਾਲ ਨਾਕਾਮ ਹੋ ਚੁੱਕੀ ਹੈ, ਜਿਸ ਪਿਛਲੇ ਕੁੱਝ ਵਰਿ•ਆਂ ਤੋਂ ਮੁਲਾਜ਼ਮਾਂ ਨੂੰ ਅਦਾਲਤਾਂ ਦੇ ਦਰਵਾਜ਼ੇ ਖਡ਼ਕਾਉਣੇ ਪਏ ਹਨ। ਉਨਾਂ ਕਿਹਾ ਕਿ ਇੱਥੋਂ ਤਕ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜੀਵ ਰੈਣਾ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਇਸ ਸਬੰਧੀ ਵਿਸ਼ੇਸ਼ ਕਦਮ ਚੁੱਕੇ ਜਾਣ ਅਤੇ ਉਨਾਂ ਨੇ ਇਸ ਸਬੰਧੀ ਹਾਲ ਹੀ ਵਿੱਚ ਪੰਜਾਬ ਦੀ ਮੁੱਖ ਸਕੱਤਰ ਨੂੰ ਵੀ ਯਾਦ ਕਰਵਾਇਆ ਹੈ ਕਿ ਇਸ ‘ਘਾਤਕ ਬਿਮਾਰੀ’ ਦੇ ਸਦੀਵੀ ‘ਇਲਾਜ’ ਲਈ ਠੋਸ ਉਪਰਾਲੇ ਕੀਤੇ ਜਾਣ।
ਆਪ ਆਗੂ ਨੇ ਕਿਹਾ ਕਿ ਹੁਣ ਅਦਾਲਤ ਨੇ ਮੁੱਖ ਸਕੱਤਰ ਨੂੰ ਰਾਜ ਦੇ ਖ਼ਜ਼ਾਨੇ ਦੀ ਹਾਲਤ ਸੁਧਾਰਨ ਲਈ ਵੱਡੇ ਉਪਰਾਲਿਆਂ ਦੀ ਲੋਨ ਹੈ ਤਾਂ ਹੀ ਵਿਤੀ ਸੰਕਟ ਦੀ ‘ਮਹਾਂਮਾਰੀ’ ਨੂੰ ਦੂਰ ਕੀਤਾ ਜਾ ਸਕੇਗਾ। ਉਨਾਂ ਕਿਹਾ ਕਿ ਕਿੰਨੀ ਬਦਕਿਸਮਤੀ ਦੀ ਗੱਲ ਹੈ ਕਿ ਬਾਦਲ ਸਰਕਾਰ ਇਸ ਸਥਿਤੀ ਨੂੰ ਪੂਰੀ ਤਰ•ਾਂ ਨਜ਼ਰਅੰਦਾਜ਼ ਕਰਕੇ ਬੇਲੋਡ਼ੇ ਤੌਰ ‘ਤੇ ਆਪਣੇ ਚਹੇਤਿਆਂ ਨੂੰ ਮੰਤਰੀ ਪਦ ਬਖ਼ਸ਼ ਰਹੀ ਹੈ।
ਸ੍ਰੀ ਖਹਿਰਾ ਨੇ ਕਿਹਾ ਕਿ ਅਦਾਲਤ ਨੇ ਰਾਜ ਦੀ ਵਿਤੀ ਸਥਿਤੀ ਨੂੰ ਚਿੰਤਾਜਨਕ ਕਰਾਰ ਦਿੰਦਿਆਂ ਰਾਜ ਦੇ ਖ਼ਜ਼ਾਨੇ ‘ਤੇ ਬੇਲੋਡ਼ਾਂ ਬੋਝ ਪਾਉÎ ਵਾਲੀਆਂ ਰਿਆਇਤੀ ਸਕੀਮਾਂ ਦਾ ਮੁਡ਼ ਵਿਸ਼ਲੇਸ਼ਣ ਕਰਨ ਲਈ ਵੀ ਕਿਹਾ ਹੈ।
ਆਪ ਆਗੂ ਨੇ ਦੋਸ਼ ਲਗਾਇਆ ਕਿ ਬਾਦਲ ਸਰਕਾਰ ਰਾਜ ਦੇ ਕਾਰਜਾਂ ਲਈ ਅੱਜ ਜਲੰਧਰ ਦੇ ਵਿਧਵਾ ਆਸ਼ਰਮ, ਵਿਸ਼ਰਾਮ ਘਰ, ਮਾਨਿਸਕ ਰੋਗੀਆਂ ਦੇ ਅੰਮਿਤਸਰ ਸਥਿਤ ਹਸਪਤਾਲ, ਲੋਕ ਨਿਰਮਾਣ ਵਿਭਾਗ ਦੀਆਂ ਪਟਿਆਲਾ ਸਥਿਤ ਇਮਾਰਤਾਂ, ਜੇਲ•ਾਂ ਦੀਆਂ ਕੀਮਤੀ ਸੰਪਤੀਆਂ ਪੁਰਾਣੇ ਅਦਾਲਤੀ ਕੰਪਲੈਕਸ ਤੇ ਹੋਰਨਾਂ ਅਹਿਮ ਸਰਕਾਰੀ ਸੰਸਥਾਵਾਂ ਨੂੰ ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ, ਬੈਂਕ ਆਫ਼ ਇੰਡੀਆ, ਬੈਂਕ ਆਫ਼ ਬਡ਼ੌਦਾ ਅਤੇ ਪੰਜਾਬ ਐਂਡ ਸਿੰਧ ਬੈਂਕ ਕੋਲ ਗਹਿਣੇ ਰੱਖ ਕੇ ਡੰਗ ਟਪਾ ਰਹੀ ਹੈ ਜਿਸ ਨਾਲ ਰਾਜ ਦੀ ‘ਦਿਵਾਲੀਆ’ ਸਥਿਤੀ ਦਿਨ-ਬ-ਦਿਨ ਹੋਰ ਨਾਜ਼ਕ ਬਣਦੀ ਜਾ ਰਹੀ ਹੈ। ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਇਸ ਵੇਲ ਪੰਜਾਬ ਸਿਰ ਕਰੋਡ਼ਾਂ ਦਾ ਕਰਜ਼ਾ ਹੈ ਤੇ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਕੌਡੀ ਵੀ ਨਹੀਂ ਹੈ।
ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਰਾਜ ਦੀ ਮਾਲੀ ਸਿਹਤ ਖ਼ਰਾਬ ਹੈ ਪਰ ਬਾਦਲ ਸਰਕਾਰ ਨੂੰ ਇਸ ਗੱਲ ਦਾ ਭਲੀ-ਭਾਂਤ ਪਤਾ ਹੈ ਕਿ ਰਾਜ ਵਿੱਚ ਅਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਜਾ ਰਹੀ ਹੈ ਤੇ ਇਸੇ ਦੇ ਮੱਦੇਨਜ਼ਰ ਬਾਦਲ ਸਰਕਾਰ ਰਾਜ ਦੇ ਖ਼ਜ਼ਾਨੇ ਨੂੰ ਪੂਰੀ ਤਰ•ਾਂ ਨਾਲ ਕੰਗਾਲ ਕਰਨ ਦੇ ਰਾਹ ਪਈ ਹੋਈ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਮਹਿੰਗੇ ਮੁੱਲ ਦੀਆਂ 14 ਲਗਜ਼ਰੀ ਕਾਰਾਂ ਨੂੰ ਖਰੀਦ ਕੇ ਆਪਣੇ ਕਾਫ਼ਲੇ ਵਿਚ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਜਦੋਂ ਕਿ 100 ਇਨੋਵਾ ਕਾਰਾਂ ਨੂੰ ਵਿਧਾਇਕਾਂ ਨੂੰ ਦੇਣ ਲਈ ਸਰਕਾਰੀ ਖਜ਼ਾਨੇ ਨੂੰ ‘ਰਗਡ਼ਾ’ ਲਗਾਇਆ ਗਿਆ ਹੈ ਜਿਸ ਦਾ ਹਿਸਾਬ ਪੰਜਾਬ ਦੀਅ ਜਨਤਾ 2017 ਦੀਆਂ ਚੋਣਾਂ ਵਿੱਚ ਲਵੇਗੀ।

LEAVE A REPLY