3ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਇਆ ਸਿੰਘ ਕੋਲੀਆਂਵਾਲੀ ਨੂੰ 10 ਦਿਨਾਂ ਦਾ ਇੰਤਜ਼ਾਰ ਨਹੀਂ ਕਰਨ ਲਈ ਕਿਹਾ ਹੈ, ਜਿਨ੍ਹਾਂ ਨੂੰ ਕੱਲ੍ਹ ਹੀ ਉਨ੍ਹਾਂ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਅਕਾਲੀ ਆਗੂ ਨੇ ਕਿਹਾ ਕਿ ਦੱਸ ਦਿਨ ਦਾ ਇੰਤਜ਼ਾਰ ਕਿਉਂ ਕਰਦੇ ਹੋ, ਕੱਲ੍ਹ ਹੀ ਮੁਕੱਦਮਾ ਦਾਇਰ ਕਰੋ। ਲੇਕਿਨ ਤੁਹਾਨੂੰ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਮੇਰੇ ਖਿਲਾਫ ਮੁਕੱਦਮਾ ਦਾਇਰ ਕਰਕੇ ਤੁਹਾਡਾ ਜੇਲ੍ਹ ਜਾਣ ਦਾ ਅੰਤ ਬਦਲਣ ਨਹੀਂ ਵਾਲਾ, ਜਿਹੜਾ ਅੰਤ ਰਵੀ ਸਿੱਧੂ ਦਾ ਹੋਇਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬੇ ਤੇ ਅਕਾਲੀਆਂ ‘ਚ ਵੀ ਹਰ ਕੋਈ ਜਾਣਦਾ ਹੈ ਕਿ ਲੋਕਾਂ ਤੋਂ ਰਿਸ਼ਵਤ ਲੈਣ ਲਈ ਕੋਲੀਆਂਵਾਲੀ ਇਕ ਰਸਤਾ ਹਨ। ਹਰੇਕ ਪੰਜਾਬੀ ਨੇ ਭ੍ਰਿਸ਼ਟਾਚਾਰ ਦਾ ਦੁੱਖ ਭੋਗਿਆ ਹੈ ਤੇ ਕੋਲੀਆਂਵਾਲੀ ਇਸ ਸਿਸਟਮ ਦੇ ਕੇਂਦਰ ਬਿੰਦੂ ਹਨ, ਜਿਨ੍ਹਾਂ ਦਾ ਕਾਨੂੰਨ ਤੇ ਸਜ਼ਾ ਨਾਲ ਸਾਹਮਣਾ ਹੋਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪੱਕੇ ਤੌਰ ‘ਤੇ ਕਹਿ ਸਕਦੇ ਹਨ ਕਿ ਕੋਲੀਆਂਵਾਲੀ ਵਰਗੇ ਲੋਕ ਸਖ਼ਤੀ ਕਰਨ ‘ਤੇ ਹਰੇਕ ਚੀਜ਼ ਦਾ ਖੁਲਾਸਾ ਕਰ ਦੇਣਗੇ। ਨਾ ਸਿਰਫ ਕੋਲੀਆਂਵਾਲੀ, ਬਲਕਿ ਕਿਨ੍ਹਾਂ ਕੋਲੋ ਇਨ੍ਹਾਂ ਨੇ ਰਿਸ਼ਵਤ ਲਈ ਉਹ ਵੀ ਭਾਂਡਾਫੋੜ ਹੋਣ ਦੇ ਡਰ ਨਾਲ ਸਾਹਮਣੇ ਆਉਣ ਲੱਗੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਲੜਾਈ 18 ਜੂਨ ਨੂੰ ਪਿੰਡ ਬਾਦਲ ਤੋਂ ਸ਼ੁਰੂ ਕੀਤੀ ਜਾਵੇਗੀ, ਜਿਹੜੇ ਕੋਲੀਆਂਵਾਲੀ ਵਰਗੇ ਚੇਲਿਆਂ ਨਾਲ ਪੰਜਾਬ ‘ਚ ਭ੍ਰਿਸ਼ਟਾਚਾਰ ਦੇ ਮੁੱਖ ਕੇਂਦਰ ਹਨ।

LEAVE A REPLY