1ਚੰਡੀਗੜ – ਆਮ ਆਦਮੀ ਪਾਰਟੀ ( ਆਪ ) ਦੇ ਮੈਂਬਰ ਪਾਰਲੀਮੈਂਟ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕੇਂਦਰ ਵੱਲੋਂ ਝੋਨੇ ਦੀ ਫਸਲ ਦੇ ਘਟੋ-ਘਟ ਸਮਰਥਨ ਮੁੱਲ ਵਿਚ ਨਾ ਮਾਤਰ ਵਾਧੇ ਦੀ ਤਿਖੀ ਆਲੋਚਨਾ ਕਰਦੇ ਹੋਏ ,ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਹੈ ਕਿ ਉਹ ਇਸ਼ਤਿਹਾਰਾਂ ਉਪਰ ਲੱਖਾ ਰੁਪਇਆ ਖਰਚ ਕੇ ਕਿਸ ਮੂੰਹ ਨਾਲ ਮੋਦੀ ਗੁਨਗਾਣ ਕਰ ਰਹੇ ਹਨ  ।
ਸ਼ੁਕਰਵਾਰ ਨੂੰ ਆਪ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਬਾਦਲ  ਪਰਿਵਾਰ ਵਿਚ ਪੰਜਾਬ ਦੇ ਕਿਸਾਨਾਂ ਪ੍ਰਤੀ ਥੋੜੀ ਜਿਹੀ ਵੀ ਹਮਦਰਦੀ ਹੈ, ਤਾਂ ਹਰਸਿਮਰਤ ਕੌਰ ਬਾਦਲ ਨੂੰ ਮੋਦੀ ਸਰਕਾਰ ਵਿਚੋਂ ਵਾਪਸ ਬੁਲਾ ਕੇ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਨਾਤਾ ਤੋੜ ਲੈਣਾ ਚਾਹੀਦਾ ਹੈ  । ਉਹਨਾਂ ਕਿਹਾ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਸਰਕਾਰ ਲੱਖਾ ਰੁਪਇਆ ਖਰਚ ਕੇ ਇਹ ਸਾਬਤ ਕਰਨ ਲਈ ਜ਼ੋਰ ਲਗਾ ਰਹੀ ਹੈ ਜਿਵੇਂ ਮੋਦੀ ਨੇ ਟਰੱਕ ਭਰ ਕੇ ਪੈਸੇ ਪੰਜਾਬ ਭੇਜੇ ਹੋਣ । ਪਰ ਪੰਜਾਬ ਦੀ ਜਨਤਾ ਸਾਰਾ ਸੱਚ ਜਾਣਦੀ ਹੈ ਕਿ ਕੇਂਦਰ ਸਰਕਾਰ ਵਿਚ ਇਕ ਕੁਰਸੀ ਦੀ ਖਾਤਰ ਬਾਦਲ ਪਰਿਵਾਰ ਪੂਰੇ ਪੰਜਾਬ ਦੇ ਹਿਤਾਂ ਨੂੰ ਦਾਅ ‘ਤੇ ਲਾ ਰਿਹਾ ਹੈ ।
ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨਾਲ ਉਹਨਾਂ ਕਿਹਾ ਕਿ ਇਸ ਤੋਂ ਕੋਝਾ ਮਜਾਕ ਹੋਰ ਕੀ ਹੋਵੇਗਾ ਕਿ, ਜਿਸ ਦਿਨ ਝੋਨੇ ਦਾ ਸਮਰਥਨ ਮੁੱਲ 60 ਪੈਸੇ ਪ੍ਰਤੀ ਕਿਲੋ ਵਧਾਇਆ ਜਾਂਦਾ ਹੈ ਉਸੇ ਦਿਨ ਡੀਜਲ ਪ੍ਰੈਟਰੋਲ ਦੀਆਂ ਕੀਮਤਾਂ ਵਿਚ ਢਾਈ ਰੁਪਏ ਪ੍ਰਤੀ ਲੀਟਰ ਤੋਂ ਵੱਧ ਵਾਧਾ ਕਰ ਦਿਤਾ ਜਾਂਦਾ ਹੈ । ਉਹਨਾਂ ਡੀਜਲ ਅਤੇ ਪ੍ਰੈਟਰੋਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਦੀ ਜੋਰਦਾਰ ਨਿਖੇਧੀ ਕੀਤੀ ਅਤੇ ਇਸਨੂੰ ਤੁਰੰਤ ਵਾਪਸ ਲੈਣ  ਦੀ ਮੰਗ ਉਠਾਈ ।  ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਚੋਣਾਂ ਵੇਲੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇਗੀ ਜਿਸ ਮੁਤਾਬਕ ਕਿਸਾਨਾਂ ਨੂੰ ਫਸਲਾਂ ਦੇ ਲਾਗਤ ਖਰਚ ਉਪਰ 50 ਫੀਸਦੀ ਤੱਕ ਮੁਨਾਫੇਦਾਰ ਮੁੱਲ ਮਿਲਣਾ ਸੀ । ਪਰੰਤੂ ਮੋਦੀ ਸਰਕਾਰ ਆਪਣੇ ਲਿਖਤ ਵਾਅਦੇ ਤੋਂ ਭੱਜ ਗਈ ਹੈ । ਇਸ ਵਾਰ ਫੇਰ ਸਿਰਫ 3 ਫੀਸਦੀ ਵਾਧਾ ਦੇ ਕੇ ਕਿਸਾਨਾਂ ਦਾ ਮਜਾਕ ਉਡਾਇਆ ਹੈ ਕਿਉਂਕਿ ਇਹ ਵਾਧਾ ਇਸ ਸਮੇਂ ਦੌਰਾਨ ਵਧੀ ਮਹਿੰਗਾਈ ਦਰ ਤੋਂ ਵੀ ਥੱਲੇ ਹੈ ।
ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਰਫ ਮਹਿੰਗਾਈ ਦੇ ਮੁੱਦੇ ਦੀ ਗੱਲ ਕਰਨ ਵਾਲੀ ਭਾਜਪਾ ਹੁਣ ਦੇਸ਼ ਵਿਚ ਵੱਧ ਰਹੀ ਮਹਿੰਗਾਈ ‘ਤੇ ਕਿਉਂ ਜਵਾਬ ਨਹੀਂ ਦੇ ਰਹੀ ? । ਕਿਉਂਕਿ ਆਏ ਦਿਨ ਕਿਸੇ ਨਾ ਚੀਜ ਦੇ ਮਹਿੰਗਾ ਹੋਣ ਦੀ ਖਬਰ ਆ ਜਾਂਦੀ ਹੈ ਪਰ ਸਰਕਾਰ ਇਹ ਰਟ ਲਾਉਣ ਨਹੀਂ ਹਟਦੀ ਕਿ ਚੰਗੇ ਦਿਨ ਆ ਗਏ ਨੇ। ਮਾਨ ਨੇ ਕਿਹਾ ਕਿ ਦੇਸ਼ ਜਰੂਰ ਬਦਲ ਰਿਹਾ ਹੈ ਪਰ ਆਮ ਲੋਕਾਂ ਦੇ ਲਈ ਨਹੀਂ ਬਲਕਿ ਅੰਬਾਨੀ ਅਤੇ ਅਡਾਨੀ ਵਰਗੇ ਧਨਾਢਾਂ ਲਈ ਹੀ ।
ਉਹਨਾਂ  ਕਿਹਾ ਕਿ ਚੰਗੇ ਦਿਨ ਤਾਂ ਉਦਯੋਗਪਤੀਆ ਦੇ ਲਈ ਆਏ ਨੇ ਜਿਨਾਂ ਨੂੰ ਮੋਦੀ ਸਰਕਾਰ ਨੇ ਸਬਸਿਡੀ ਤਾਂ ਦਿਤੀ ਹੀ ਪਰ ਨਾਲ ਹੀ ਕੋਰਪੋਰੇਟ ਜਗਤ ਦਾ ਸਵਾ ਲੱਖ ਕਰੋੜ ਦਾ ਕਰਜ਼ਾ ਵੀ ਮੁਆਫ ਕੀਤਾ ਅਤੇ ਦੇਸ਼ ਦੇ ਕਿਸਾਨ ਜਿਨਾਂ ਦੀ ਹਾਲਤ ਦਿਨ ਪਰ ਦਿਨ ਮਾੜੀ ਹੁੰਦੀ ਜਾ ਰਹੀ ਹੈ ਸਰਕਾਰ ਉਨਾਂ ਦਾ ਕਰਜ਼ਾ ਮੁਆਫ ਕਰਨ ਬਾਰੇ ਸੋਚਣਾ ਜ਼ਰੂਰੀ ਨਹੀਂ ਸਮਝਦੀ ।

LEAVE A REPLY