4ਲਖਨਊ :  ਉੱਤਰ-ਪ੍ਰਦੇਸ਼ ‘ਚ ਮਥੁਰਾ ਦੇ ਜਵਾਹਰ ਬਾਗ ਦੀ ਹਿੰਸਕ ਘਟਨਾ ਨੂੰ ਧਿਆਨ ‘ਚ ਰੱਖਦੇ ਹੋਏ ਰਾਜ ਸਰਕਾਰ ਨੇ ਧਾਰਮਿਕ ਨਗਰੀ ਦੇ ਜ਼ਿਲਾ ਅਧਿਕਾਰੀ ਅਤੇ ਸੀਨੀਅਰ ਪੁਲਸ ਸੁਪਰਡੈਂਟ ਨੂੰ ਉਥੋਂ ਹਟਾ ਦਿੱਤਾ। ਸੂਬੇ ਦੇ ਮੁੱਖ ਮੰਤਰੀ ਯਾਦਵ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜ਼ਿਲਾ ਅਧਿਕਾਰੀ ਅਤੇ ਐੱਸ. ਐੱਸ. ਪੀ. ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਨਵੇਂ ਅਫਸਰ ਜਲਦੀ ਹੀ ਅਹੁਦਾ ਗ੍ਰਹਿਣ ਕਰ ਲੈਣਗੇ। ਜ਼ਿਕਰਯੋਗ ਹੈ ਕਿ ਵੀਰਵਾਰ 2 ਜੂਨ ਨੂੰ ਮਥੁਰਾ ਦੇ ਜਵਾਹਰ ਬਾਗ ਨੂੰ ਗੈਰ ਕਬਜ਼ੇਦਾਰਾਂ ਤੋਂ ਮੁਕਤ ਕਰਵਾਉਣ ਦੌਰਾਨ ਹੋਈ ਹਿੰਸਾ ‘ਚ ਨਗਰ ਪੁਲਸ ਸੁਪਰਡੈਂਟ ਮੁਕੁਲ ਦ੍ਰਿਵੇਦੀ ਅਤੇ ਫਰਹ ਦੇ ਥਾਣਾ ਮੁਖੀ ਸੰਤੋਸ਼ ਯਾਦਵ ਸਮੇਤ 29 ਲੋਕਾਂ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਮਥੁਰਾ ਦੇ ਜ਼ਿਲਾ ਅਧਿਕਾਰੀ ਰਾਜੇਸ਼ ਮੀਣਾ ਅਤੇ ਐੱਸ. ਐੱਸ. ਪੀ. ਡਾ. ਰਾਕੇਸ਼ ਕੁਮਾਰ ਨੂੰ ਹਟਾਉਣ ਲਈ ਵਿਰੋਧੀ ਧਿਰ ਸਰਕਾਰ ‘ਤੇ ਦਬਾਅ ਬਣਾਏ ਹੋਏ ਸਨ। ਵਿਰੋਧੀ ਦਲ ਦਾ ਦੋਸ਼ ਹੈ ਕਿ ਪੂਰੀ ਜਾਣਕਾਰੀ ਬਗੈਰ ਕਾਰਵਾਈ ਸ਼ੁਰੂ ਕਰਵਾਏ ਜਾਣ ਕਾਰਨ 2 ਜਾਂਬਾਜ਼ ਪੁਲਸ ਅਧਿਕਾਰੀਆਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ।

LEAVE A REPLY