6ਪਟਿਆਲਾ : ਪਟਿਆਲਾ ਦੇ ਸਾਬਕਾ ਮੇਅਰ ਅਤੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼੍ਰੀ ਵਿਸ਼ਨੂੰ ਸ਼ਰਮਾ ਨੇ ਅੱਜ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਹੈ । ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਅਤੇ ਸ਼ਰੋਮਣੀ ਅਕਾਲੀ ਦਲ ਦੇ ਪਟਿਆਲਾ ਜ਼ਿਲੇ ਦੇ ਕੋਆਰਡੀਨੇਟਰ ਚਰਨਜੀਤ ਬਰਾੜ, ਹੋਰ ਕਈ ਸੀਨੀਅਰ ਆਗੂਆਂ ਅਤੇ ਭਾਰੀ ਗਿਣਤੀ ਵਿਚ ਅਕਾਲੀ ਭਾਜਪਾ ਗੱਠਜੋੜ ਦੇ ਵਰਕਰਾਂ ਦੀ ਮੌਜੂਦਗੀ ‘ਚ ਉਹਨਾਂ ਨੇ ਅਹੁਦਾ ਸੰਭਾਲਿਆ।
ਇਸ ਮੌਕੇ ਸ਼੍ਰੀ ਵਿਸ਼ਨੂੰ ਸ਼ਰਮਾ ਨੇ ਪੱਤਰਕਾਰਾਂ ਨਾਲ ਗਲ ਬਾਤ ਕਰਦਿਆਂ ਕਿਹਾ ਕਿ ਉਹ ਪਟਿਆਲਾ ਦੇ ਵਿਕਾਸ ਅਤੇ ਬਿਹਤਰੀ ਲਈ ਇਮਾਨਦਾਰੀ ਨਾਲ ਕਮ ਕਰਦੇ ਰਹਿਣਗੇ । ਉਹਨਾਂ ਕਿਹਾ ਕਿ ਆਉਣ ਵਾਲੀ ਚੋਣਾਂ ‘ਚ ਸ਼ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਹੀ ਸਰਕਾਰ ਲਗਾਤਾਰ ਤੀਜੀ ਬਾਰ ਬਣੇਗੀ। ਵਿਸ਼ਨੂੰ ਸ਼ਰਮਾ ਨੇ ਕਿਹਾ ਕਿ ਉਹ ਪਹਿਲਾਂ ਦੀ ਤਰਾਂ ਲੋਕਾਂ ਦੀ ਸੇਵਾ ‘ਚ  ਹਰ ਵੇਲੇ ਮੌਜੂਦ ਰਹਿਣਗੇ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ‘ਚ ਪਾਰਟੀ ਦੀ ਨੀਤੀਆਂ ਨੂੰ  ਇਨ ਬਿਨ ਲਾਗੂ ਕਰਨਗੇ ਅਤੇ ਸ਼ਹਿਰ ‘ਚ ਨਗਰ ਨਿਗਮ ਦੇ ਨਾਲ ਮਿਲ ਕੇ ਵਿਕਾਸ ਦੇ ਕੰਮਾਂ ਨੂੰ ਕਰਨਗੇ ।
ਜਦਕਿ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਦੱਸਿਆ ਕਿ ਵਰਕਰਾਂ ਦੇ ਉਤਸ਼ਾਹ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ 2017 ਦੀ ਚੋਣਾਂ ‘ਚ  ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਹੀ ਪੰਜਾਬ ਦੀ ਸੱਤਾ ‘ਚ ਆਵੇਗੀ ।
ਉਨਾ ਕਿਹਾ ਕਿ ਅੱਜ ਪਾਰਟੀ ਦੇ ਸਾਰੇ ਹੀ ਲੀਡਰ ਇੱਥੇ ਇੱਕ ਚੰਡੇ ਹੇਠਾਂ ਮੌਜੂਦ ਹਨ। ਉਨਾ ਕਿਹਾ ਕੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸਰਕਾਰ ਦੀ ਲੋਕ ਭਲਾਈ ਦੀਆਂ ਸਕੀਮਾਂ ਚੱਲ ਰਹੀਆਂ ਹਨ ਅਤੇ ਪਾਰਟੀ ਦੇ ਵਰਕਰਾਂ ਨੂੰ ਵੀ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ।ਅੱਜ ਦੇ ਸਮਾਰੋਹ ‘ਚ ਸ਼੍ਰੀ ਵਿਸ਼ਨੂੰ ਸ਼ਰਮਾ ਦੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ, ਸਾਬਕਾ ਮੰਤਰੀ ਸ. ਅਜੈਬ ਸਿੰਘ ਮੁਖਮੇਲਪੁਰ, ਬੀਸੀ ਕਮਿਸ਼ਨ ਦੇ ਚੇਅਰਮੈਨ ਪ੍ਰੋਫ਼ੈਸਰ ਕਿਰਪਾਲ ਸਿੰਘ ਸਿੰਘ ਬਡੂੰਗਰ, ਪਾਵਰਕਾਮ ਦੇ ਮੈਂਬਰ ਗੁਰਬਚਨ ਸਿੰਘ ਬਚੀ,  ਸ਼ਰੋਮਣੀ ਅਕਾਲੀ ਦਲ ਦੇ ਕੌਮੀ ਵਾਈਸ ਪ੍ਰਧਾਨ ਸ਼੍ਰੀ ਭਗਵਾਨ ਦਾਸ ਜੁਨੇਜਾ  ਮੇਅਰ ਅਮਰਿੰਦਰ ਸਿੰਘ ਬਜਾਜ, ਪੰਜਾਬ ਸੈਰ ਸਪਾਟਾ ਨਿਗਮ ਦੇ ਚੇਅਰਮੈਨ ਸ: ਸੁਰਜੀਤ ਸਿੰਘ ਅਬਲੋਵਾਲ,  ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ•ਾ ਪ੍ਰੀਸ਼ਦ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਇੰਦਰ ਮੋਹਨ ਸਿੰਘ ਬਜਾਜ, ਸਾਬਕਾ ਮੇਅਰ ਜਸਪਾਲ ਸਿੰਘ ਪ੍ਰਧਾਨ , ਹਰਪਾਲ ਜੁਨੇਜਾ, ਨਰਦੇਵ ਸਿੰਘ ਆਕੜੀ, ਵਿਕਾਸ ਪੂਰੀ, ਹਰਪਾਲ ਜੁਨੇਜਾ, ਐਮ ਸੀ ਗੁਰਵਿੰਦਰ ਪਾਲ ਸਿੰਘ ਮਿੰਟਾ, ਰਣਜੀਤ ਸਿੰਘ ਨਿਕੜਾ,  ਭਾਜਪਾ ਦੇ ਅਨਿਲ ਬਜਾਜ, ਭਾਜਪਾ ਦੇ ਜ਼ਿਲ•ਾ ਪ੍ਰਧਾਨ ਐੱਸ ਕੇ ਦੇਵ, ਸੀਨੀ. ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ, ਡਿਪਟੀ ਮੇਅਰ ਹਰਿੰਦਰ ਕੋਹਲੀ, ਕੁਲਵਿੰਦਰ ਸਿੰਘ ਵਿਕੀ ਰਿਵਾਜ, ਇੰਜੀ ਗੁਰਵਿੰਦਰ ਸਿੰਘ ਸ਼ਕਤੀਮਾਨ, ਗੁਰਤੇਜ ਸਿੰਘ ਢਿੱਲੋਂ, ਗੁਰਿੰਦਰ ਸਿੰਘ ਪੱਪੂ, ਜੋਗਿੰਦਰ ਸਿੰਘ ਪੰਛੀ, ਸੰਜੀਵ ਭਾਰਦਵਾਜ ਭਾਜਪਾ, ਮਨਜੋਤ ਸਿੰਘ ਚਹਿਲ, ਵਿਸ਼ਾਲ ਸ਼ਰਮਾ,  ਅਰਵਿੰਦ ਗੁਪਤਾ, ਸਾਬਕਾ ਐੱਮ ਸੀ ਗੁਰਦੇਵ ਸਿੰਘ ਪੂਨੀਆ, ਪਵਨ ਨਾਗਰਥ, ਬਲਜੀਤ ਕੌਰ ਪੂਨੀਆ, ਮੋਨਿਕਾ ਗਰੋਵਰ, ਸ਼ਾਰਦਾ ਦੇਵੀ, ਡਾ. ਰਾਕੇਸ਼ ਆਰਯਨ, ਨਰਿੰਦਰ ਪੱਪੂ, ਰਾਜਪੁਰਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ, ਸ਼ਿਵ ਸੈਨਾ ਹਿੰਦੁਸਤਾਨ ਦੇ ਪਵਨ ਗੁਪਤਾ, ਸ਼ਿਵ ਸੈਨਾ ਪੰਜਾਬ ਦੇ ਵਿਜਯ ਕਪੂਰ , ਸ਼ਿਵ ਸੈਨਾ ਬਲ ਠਾਕਰੇ ਦੇ ਵਾਈਸ ਪ੍ਰਧਾਨ ਹਰੀਸ਼ ਸਿੰਗਲਾ, ਹਿੰਦੂ ਵੇਲ੍ਫੇਰ ਬੋਰਡ ਦੇ ਪ੍ਰਧਾਨ ਰਵੀ ਕਾਂਤ, ਨਰਿੰਦਰ ਸਿੰਘ ਪ੍ਰਧਾਨ ਵੇਓਪਰ ਸੇਲ, ਦਲਬੀਰ ਸਿੰਘ, ਸ਼ੇਰੂ ਪੂਰੀ, ਜਯੋਤੀ, ਭੂਸ਼ਨ ਕੁਲਦੀਪ ਖਨਡੋਲੀ, ਭੋਲਾ ਸਨੌਰ, ਸੰਜੀਵ ਲਵਲੀ ਪ੍ਰਧਾਨ ਬੀ ਆਰ ਅੰਬੇਡਕਰ ਫਾÀੁਂਡੇਸ਼ਨ, ਵਪਾਰ ਮੰਡਲ ਦੇ ਪ੍ਰਧਾਨ ਵਿਜਯ ਕੰਪਾਨੀ ਅਤੇ ਸਾਰੇ ਐਮ ਸੀ ਅਤੇ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਸ਼ਹਿਰ ਦੀ   ਅਤੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

LEAVE A REPLY