3ਚੀਨ ਦੇ ਸਰਕਾਰੀ ਚੈਨਲ ‘ਤੇ ਡਾਕੂਮੈਂਟਰੀ ਦਿਖਾਈ
ਮੁੰਬਈ/ਬਿਊਰੋ ਨਿਊਜ਼
ਚੀਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਮੁੰਬਈ ਉੱਤੇ ਹੋਏ ਦਹਿਸ਼ਤਗਰਦੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਸੀ। ਲਸ਼ਕਰ-ਏ-ਤੋਇਬਾ ਦੀ ਭੂਮਿਕਾ ਨੂੰ ਉਜਾਗਰ ਕਰਦੀ ਇੱਕ ਡਾਕੂਮੈਂਟਰੀ ਚੀਨ ਦੇ ਸਰਕਾਰੀ ਚੈਨਲ ਉੱਤੇ ਦਿਖਾਈ ਗਈ ਜਿਸ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਸੀ। ਯਾਦ ਰਹੇ ਕਿ 2008 ਵਿੱਚ 26/11 ਹਮਲਿਆਂ ਦੇ ਦੋਸ਼ੀ ਲਖਵੀ ਅਤੇ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ਦੇ ਨਾਲ ਚੀਨ ਦਾ ਵੀ ਸਮਰਥਨ ਮਿਲਦਾ ਰਿਹਾ ਹੈ।
ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਵਿੱਚ ਹਾਫ਼ਿਜ਼ ਦੇ ਖ਼ਿਲਾਫ਼ ਭਾਰਤ ਵੱਲੋਂ ਪੇਸ਼ ਕੀਤੇ ਪ੍ਰਸਤਾਵ ਨੂੰ ਚੀਨ ਨੇ ਸਮਰਥਨ ਨਹੀਂ ਦਿੱਤਾ ਸੀ। ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦਾ ਸਾਥ ਚੀਨ ਨੇ ਵੀ ਦਿੱਤਾ ਸੀ। ਚੀਨ ਦਾ ਕਹਿਣਾ ਹੈ ਕਿ ਲਖਵੀ ਦੇ ਖ਼ਿਲਾਫ਼ ਠੋਸ ਸਬੂਤ ਨਹੀਂ ਹਨ।  2008 ਵਿੱਚ 26/11 ਦੇ ਹਮਲੇ ਮੁੰਬਈ ਵਿੱਚ ਵੱਖ-ਵੱਖ ਥਾਵਾਂ ਉੱਤੇ ਕੀਤੇ ਗਏ ਸਨ।
ਇਹਨਾਂ ਹਮਲਿਆਂ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਬਾਰੇ ਭਾਰਤ ਵੱਲੋਂ ਕਈ ਸਬੂਤ ਦਿੱਤੇ ਗਏ ਸਨ। ਇਸਦੇ ਬਾਵਜੂਦ ਲਖਵੀ ਖ਼ਿਲਾਫ਼ ਪਾਕਿਸਤਾਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਪਰ ਹੁਣ ਆਪਣੇ ਸਰਕਾਰੀ ਚੈਨਲ ਉੱਤੇ ਡਾਕੂਮੈਂਟਰੀ ਦਾ ਪ੍ਰਸਾਰਨ ਕਰਕੇ ਚੀਨ ਨੇ ਇਹ ਮੰਨ ਲਿਆ ਹੈ ਕਿ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਸੀ।

LEAVE A REPLY