4ਲੁਧਿਆਣਾ : ਅੱਜ ਸਵੇਰੇ ਲੁਧਿਆਣਾ ਦੀ ਸਬਜ਼ੀ ਮੰਡੀ ਵਿਚ ਨੌਜਵਾਨ ਆੜਤੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਆੜਤੀ ਨੌਜਵਾਨ ਨੂੰ 5 ਗੋਲੀਆਂ ਲੱਗੀਆਂ ਸਨ ਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ 10 ਤੋਂ 12 ਹਮਲਾਵਰਾਂ ਨੇ ਇਹ ਹਮਲਾ ਕੀਤਾ। ਕਤਲ ਦੀ ਵਜ੍ਹਾ ਮੰਡੀ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
24 ਸਾਲਾ ਆੜ੍ਹਤੀ ਅਭੀ ਅੱਜ ਸਬਜ਼ੀ ਮੰਡੀ ਵਿਚ ਆਪਣੀ ਦੁਕਾਨ ‘ਤੇ ਬੈਠਾ ਸੀ। ਇਸੇ ਦੌਰਾਨ 10-12 ਹਮਲਾਵਰ ਪਹੁੰਚੇ। ਇਹਨਾਂ ਆਉਂਦਿਆਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਦੌਰਾਨ ਅਭੀ ਨੂੰ 5 ਗੋਲੀਆਂ ਵੱਜੀਆਂ ਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ। ਸੂਤਰਾਂ ਮੁਤਾਬਕ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY