6ਨਿਊਯਾਰਕ : ਅਮਰੀਕਾ ਦੀ ਇਕ ਯੂਨੀਵਰਸਿਟੀ ਵਿੱਚ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਆ ਗਿਆ ਹੈ। ਸੂਚਨਾ ਮੁਤਾਬਕ ਅਮਰੀਕਾ ਦੀ ਵੈਸਟਰਨ ਕੈਂਟੁਕੀ ਯੂਨੀਵਰਸਿਟੀ ਨੇ 25 ਭਾਰਤੀ ਵਿਦਿਆਰਥੀਆਂ ਦਾ ਦਾਖਲਾ ਰੱਦ ਕਰ ਦਿੱਤਾ ਹੈ। ਇਸ ਨਾਲ ਅਮਰੀਕਾ ‘ਚ ਰਹਿ ਹੇ ਇਨਾਂ ਭਾਰਤੀ ਵਿਦਿਆਥੀਆਂ ਦੀ ਮੁਸੀਬਤ ਹੋਰ ਵੱਧ ਗਈ ਹੈ। ਜ਼ਿਕਰਯੋਗ ਹੈ ਕਿ ਵੈਸਟਰਨ ਕੈਂਟੁਕੀ ਯੂਨੀਵਰਸਿਟੀ ਨੇ 25 ਭਾਰਤੀ ਗਰੈਜੂਏਟ ਵਿਦਿਆਰਥੀਆਂ ਨੂੰ ਪਹਿਲੇ ਸਮੈਸਟਰ ਤੋਂ ਬਾਅਦ ਕੰਪਿਊਟਰ ਵਿਗਿਆਨ ਦੀ ਪੜ•ਾਈ ਛੱਡਣ ਦਾ ਤੁਗ਼ਲਕੀ ਫ਼ਰਮਾਨ ਜਾਰੀ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਅਨੁਸਾਰ ਇਹ ਵਿਦਿਆਰਥੀ ਪੜਾਈ ਦੇ ਮਾਪਦੰਡ ਪੂਰੇ ਨਹੀਂ ਕਰਦੇ ਜਦਕਿ ਵਿਦਿਆਰਥੀਆਂ ਮੁਤਾਬਕ ਇਨਾਂ ਸਾਰਿਆਂ ਨੇ ਯੂਨੀਵਰਸਿਟੀ ਦੇ ਮਾਪਦੰਡਾਂ ਨੂੰ ਪੂਰਾ ਕਰ ਕੇ ਦਾਖਲਾ ਲਿਆ ਸੀ।
ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਦਾਖਲ ਦੇਣ ਲਈ ਕੌਮਾਂਤਰੀ ਏਜੰਸੀਆਂ ਦੀ ਮਦਦ ਲਈ ਸੀ। ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਪਾਠਕ੍ਰਮ ਦੇ ਚੇਅਰਮੈਨ ਜੇਮਸ ਗੈਰੀ ਨੇ ਕਿਹਾ ਕਿ ਲਗਭਗ 40 ਵਿਦਿਆਰਥੀ ਦਾਖ਼ਲੇ ਲਈ ਜ਼ਰੂਰੀ ਮਾਪਦੰਡ ਪੂਰੇ ਨਹੀਂ ਕਰਦੇ ਇਸ ਕਰ ਕੇ ਇਹਨਾਂ ਦਾ ਦਾਖਲਾ ਰੱਦ ਕੀਤਾ ਜਾਂਦਾ ਹੈ। ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਕਿਸੇ ਹੋਰ ਵਿਸ਼ੇ ਵਿੱਚ ਦਾਖਲਾ ਲੈਣ ਦੀ ਪੇਸ਼ਕਸ਼ ਵੀ ਕੀਤੀ ਹੈ।

LEAVE A REPLY