4ਵਾਸ਼ਿੰਗਟਨ : ਭਾਰਤ ਦੇ ਪੀਐਮ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮ ਦੀ ਮੀਟਿੰਗ ਕਾਫੀ ਸਕਰਾਤਾਮਕ ਨਤੀਜਿਆਂ ਵਾਲੀ ਰਹੀ। ਦੋਵੇਂ ਨੇ ਇੱਕ ਘੰਟੇ ਦੀ ਮੁਲਾਕਾਤ ਕਰ ਸਾਂਝਾ ਬਿਆਨ ਜਾਰੀ ਕੀਤਾ। ਓਬਾਮਾ ਨੇ ਪ੍ਰਤੀਸ਼ਿਠਤ ਪਰਮਾਣੂ ਆਪੂਰਤੀਕਰਤਾ ਸਮੂਹ ਯਾਨੀ ਐਨਐਸਜੀ ਦੀ ਮੈਂਬਰਸ਼ਿਪ ਵਾਸਤੇ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕੀਤਾ। ਮੋਦੀ-ਓਬਾਮਾ ਨੇ ਵੱਡੇ ਮੁੱਦਿਆਂ ‘ਤੇ, ਖਾਸ ਕਰ ਦੁੱਪਖੀ ਆਰਥਿਕ ਸਬੰਧਾਂ ਨੂੰ ਨਵੀਂ ਉਚਾਈ ‘ਤੇ ਲੈ ਜਾਣ ਦੇ ਤਰੀਕਿਆਂ ‘ਤੇ ਵਿਚਾ ਵਟਾਂਦਰਾ ਕੀਤਾ।
ਓਬਾਮਾ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਾਸਤੇ ਸਾਝੇਦਾਰੀ ਨੂੰ ਗਹਿਰੀ ਤੇ ਵਿਆਪਕ ਕਰਨਾ ਸੁਭਾਵਿਕ ਹੈ। ਮੋਦੀ ਨੇ ਕਿਹਾ ਕਿ ਉਨਾਂ ਹੋਰ ਵਿਸ਼ਾਂ ‘ਤੇ ਵੀ ਗੱਲਬਾਤ ਕੀਤੀ ਜਿਵੇਂ ਅੱਤਵਾਦ, ਸਾਫ ਊਰਜਾ, ਜਲਵਾਯੂ ਬਦਲਾਅ, ਖੇਤਰੀ ਸੁਰਖਿਆ ਤੇ ਸਾਈਬਰ ਸੁਰੱਖਿਆ ਸ਼ਾਮਲ ਸਨ। ਮੀਡੀਆ ਸਾਹਮਣੇ ਆਪਣੇ ਬਿਆਨ ਜਾਰੀ ਕਰਦਿਆਂ ਓਬਾਮਾ ਨੇ ਕਿਹਾ ਕਿ ਉਨਾਂ ਅਸੈਨਾ ਪਰਮਾਣੂ ਸਮਝੌਤੇ ਵਿਚ ਹੋਏ ਵਿਕਾਸ ‘ਤੇ ਚਰਚਾ ਵੀ ਕੀਤੀ। ਐਨਐਸਜੀ ‘ਤੇ ਮੋਦੀ ਨੇ ਕਿਹਾ ਕਿ ਐਮਟੀਸੀਆਰ ਤੇ ਐਨਐਸਜੀ ਦੀ ਮੈਂਬਰਸ਼ਿਪ ਵਿਚ ਮੇਰੇ ਦੋਸਤ ਓਬਾਮਾ ਨੇ ਜੋ ਸਹਾਇਤਾ ਤੇ ਸਮਰਥਨ ਦਿੱਤਾ ਉਸਦੇ ਲਈ ਉਨਾਂ ਦਾ ਦਿਲ ਤੋਂ ਸ਼ੁਕਰਿਆ।
ਮੋਦੀ ਦੇ 3 ਦਿਨਾ ਅਮਰੀਕੀ ਦੌਰੇ ਦਾ ਅੱਜ ਸਭ ਤੋਂ ਖਾਸ ਦਿਨ ਹੈ। ਪੀਐਮ ਮੋਦੀ ਅੱਜ ਅਮਰੀਕੀ ਕਾਂਗਰਸ ਦੇ ਸਾਂਝੇ ਸਤਰ ਨੂੰ ਸੰਬੋਧਤ ਕਰਨਗੇ। ਜਿਕਰਯੋਗ ਹੈ ਕਿ ਇਹ ਉਹੀ ਅਮਰੀਕੀ ਕਾਂਗਰਸ ਹੈ, ਜਿਸ ਨੇ 2005 ‘ਚ ਮੋਦੀ ਦੇ ਅਮਰੀਕਾ ਆਉਣ ‘ਤੇ ਰੋਕ ਲਗਾਈ ਸੀ। ਮੋਦੀ ਅੱਜ ਵਿਰੋਧ ਕਰਦੀ ਅਮਰੀਕੀ ਕਾਂਗਰਸ ਦੇ ਮਹਿਮਾਨ ਹੋਣਗੇ। ਵਾਸ਼ਿੰਗਟਨ ਡੀਸੀ ਦੇ ਕੈਪਿਟਲ ਹਿੱਲ ਦੀ ਇਮਾਰਤ ‘ਚ ਭਾਰਤ ਦੇ ਪੀਐਮ ਨਰੇਂਦਰ ਮੋਦੀ ਅਮਰੀਕੀ ਕਾਂਗਰਸ ਦੇ ਸਾਂਝੇ ਸਤਰ ਨੂੰ ਸੰਬੋਧਤ ਕਰਨਗੇ।

LEAVE A REPLY