5ਚੰਡੀਗੜ੍ਹ  : ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦਾ ਅਖਬਾਰਾਂ ‘ਚ ਛੱਪੀਆਂ ਖ਼ਬਰਾਂ ਨੇ ਭਾਂਡਾਫੋੜ ਕਰ ਦਿੱਤਾ ਹੈ ਕਿ ਪੁਲਿਸ ਨੇ ਨਸ਼ਾ ਤਸਕਰੀ ਸ਼ਾਮਿਲ ਲੋਕਾਂ ‘ਤੇ ਕਾਰਵਾਈ ਕਰਨ ਦੀ ਬਜਾਏ ਪ੍ਰਮੁੱਖ ਤੌਰ ‘ਤੇ ਨਸ਼ਾ ਪੀੜਤਾਂ ਨੂੰ ਹੀ ਕਾਬੂ ਕੀਤਾ ਹੈ।
ਇਥੋਂ ਤੱਕ ਕਿ ਦਰਜ ਕੀਤੇ ਗਏ ਕੇਸ ਸਿਰਫ ਖਾਲ੍ਹੀ ਸਥਾਨ ਭਰੋ ਵਾਂਗ ਪ੍ਰਤੀਤ ਹੁੰਦੇ ਹਨ, ਜਿਨ੍ਹਾਂ ‘ਚ ਨਾਮਾਂ ਤੇ ਪਤਿਆਂ ‘ਚ ਥੋੜ੍ਹਾ ਜਿਹਾ ਅੰਤਰ ਅਤੇ ਹਰੇਕ ਨਾਮ ਤੋਂ ਬਰਾਮਦਗੀ ਦਾ ਥੋੜ੍ਹਾ ਜਿਹਾ ਅੰਤਰ ਦਿਖਾਇਆ ਗਿਆ ਹੈ। ਇਸ ਲੜੀ ਹੇਠ ਇਹ ਮੁਹਿੰਮ ਸਿਰਫ ਪ੍ਰਕਾਸ਼ ਸਿੰਘ ਬਾਦਲ ਦੀ ਸ਼ੈਅ ‘ਤੇ ਆਪਣੀਆਂ ਜੜ੍ਹਾਂ ਫੈਲ੍ਹਾ ਰਹੇ ਨਸ਼ਿਆਂ ਕਾਰਨ ਲੱਗ ਰਹੇ ਦੋਸ਼ਾਂ ਤੋਂ ਬੱਚਣ ਲਈ ਚਲਾਈ ਗਈ ਹੈ।
ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਕਿ ਇਹ ਮੁੱਦਾ ਸਿਰਫ ਖੋਖਲੀ ਵਾਹ ਵਾਹ ਲੁੱਟਣ ਦਾ ਨਹੀਂ ਹੈ, ਬਲਕਿ ਸਮੱਸਿਆ ਦੀ ਗੰਭੀਰਤਾ ਤੇ ਇਸ ‘ਚ ਸ਼ਾਮਿਲ ਨਿਰਾਸ਼, ਬੇਰੁਜ਼ਗਾਰ ਨੌਜ਼ਵਾਨਾਂ ਦੇ ਰੂਪ ‘ਚ ਸੂਬੇ ਨਾਲ ਸੂਬੇ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਰੇਡਿਓ ਚੈਨਲਾਂ ‘ਤੇ ਚਲਾਈ ਜਾ ਰਹੀ ਗੁੰਮਰਾਹਕੁੰਨ ਮੁਹਿੰਮ ‘ਤੇ ਵੀ ਸਖ਼ਤ ਨੋਟਿਸ ਲਿਆ ਹੈ, ਜਿਸਦਾ ਮੁੱਦਾ ਨਸ਼ਿਆਂ ਦਾ ਸਵਰਗ ਬਣ ਚੁੱਕੇ ਪੰਜਾਬ ਨੂੰ ਉਤਸਾਹਿਤ ਕਰਨਾ ਹੈ। ਉਨ੍ਹਾਂ ਨੇ ਡਿਪਟੀ ਮੁੱਖ ਮੰਤਰੀ ਨੂੰ ਆਪਣੀ ਪਾਰਟੀ ਦੇ ਮੈਨਿਫੈਸਟੋਜ਼ ‘ਤੇ ਨਿਗ੍ਹਾ ਮਾਰਨ ਦੀ ਸਲਾਹ ਦਿੱਤੀ ਹੈ, ਜਿਸ ‘ਚ ਨਸ਼ੇ ਦੀ ਸਮੱਸਿਆ ‘ਤੇ ਸਖ਼ਤ ਨੋਟਿਸ ਲੈਂਦਿਆਂ ਵੱਧ ਤੋਂ ਵੱਧ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਸਮੇਤ ਸੁਧਾਰ ਦੇ ਉਪਾਅ ਚੁੱਕਣ ਦਾ ਵਾਅਦਾ ਕੀਤਾ ਗਿਆ ਸੀ। ਜਾਂ ਫਿਰ ਉਹ ਸਵੀਕਾਰ ਕਰਨ ਕਿ ਇਹ ਮੈਨਿਫੈਸਟੋਜ਼ ਬਿਨ੍ਹਾਂ ਪਾਰਟੀ ਲੀਡਰਸ਼ਿਪ ਦੀ ਜਾਣਕਾਰੀ ਤੋਂ ਲਿੱਖੇ ਗਏ ਸਨ ਜਾਂ ਫਿਰ ਉਨ੍ਹਾਂ ਦੀ ਪਾਰਟੀ ਤੇ ਸਰਕਾਰ ਨੇ ਇਨ੍ਹਾਂ ਗੰਭੀਰ ਮੁੱਦਿਆਂ ‘ਤੇ ਆਪਣਾ ਪੱਖ ਬਦਲ ਲਿਆ ਹੈ।
ਇਸ ਲੜੀ ਹੇਠ, ਜੇ ਸੱਤਾਧਾਰੀ ਪਾਰਟੀ ਨੇ ਖੁਦ ਇਸ ਸਮੱਸਿਆ ‘ਤੇ ਹਾਮੀ ਭਰੀ ਹੈ, ਤਾਂ ਫਿਲਮ ਉੜਤਾ ਪੰਜਾਬ ਦੇ ਸਬੰਧ ‘ਚ ਪੈਦਾ ਰਹੇ ਵਿਵਾਦ ਨੂੰ ਅਕਾਲੀ ਦਲ ਦੇ ਮੈਨਿਫੈਸਟੋਜ਼ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਅਜਿਹੇ ‘ਚ ਕਿਉਂ ਫਿਲਮ ਨੂੰ ਪੰਜਾਬ ‘ਤੇ ਕਲੰਕ ਲਗਾਉਣ ਵਾਲੀ ਦੱਸ ਕੇ ਉਸਦੀ ਅਲੋਚਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ‘ਚ ਆਪਣੇ ਵਿਚਾਰ ਰੱਖਣ ਦੀ ਅਜ਼ਾਦੀ ਨੂੰ ਦਬਾਉਣ ਸਬੰਧੀ ਕਦਮਾਂ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਨੇ ਸੁਖਬੀਰ ਨਸ਼ਿਆਂ ਦੀ ਵੰਡ ਦੇ ਸਬੰਧ ‘ਚ ਅਖ਼ਬਾਰਾਂ ‘ਚ ਛੱਪੀਆਂ ਖ਼ਬਰਾਂ ਨੂੰ ਪੜ੍ਹਨ ਲਈ ਕਿਹਾ ਹੈ, ਜਿਹੜੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀਆਂ ਚੋਣਾਂ ਵੇਲੇ ਵੀ ਵੰਡੇ ਗਏ, ਜਿਸ ‘ਚ ਹਿੱਸਾ ਲੈਣ ਵਾਲੀ ਮੁੱਖ ਸਿਆਸੀ ਪਾਰਟੀ ਹਮੇਸ਼ਾ ਅਕਾਲੀ ਦਲ ਰਹੀ ਹੈ।

LEAVE A REPLY