2ਤਿਰੂਵਨਤਪੂਰਮ : ਮਾਨਸੂਨ ਨੇ ਕੇਰਲਾ ਵਿਚ ਦਸਤਕ ਦੇ ਦਿੱਤੀ ਹੈ। ਬੀਤੀ ਰਾਤ ਤੋਂ ਇਥੇ ਤੇਜ਼ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ ਇਸ ਬਾਰਿਸ਼ ਕਾਰਨ ਇਕ ਵਿਅਕਤੀ ਦੀ ਮੌਤ ਦੀ ਜਾਣਕਾਰੀ ਵੀ ਪ੍ਰਾਪਤ ਹੋਈ ਹੈ। ਭਾਰੀ ਬਾਰਿਸ਼ ਕਾਰਨ ਕੇਰਲਾ ਦੀਆਂ ਸੜਕਾਂ ‘ਤੇ ਭਾਰੀ ਪਾਣੀ ਜਮ੍ਹਾਂ ਹੋ ਗਿਆ ਹੈ। ਪਹਿਲਾਂ ਇਹ ਸੰਭਾਵਨਾ ਸੀ ਕਿ ਕੇਰਲ ਵਿਚ ਮਾਨਸੂਨ 9 ਜੂਨ ਨੂੰ ਪਹੁੰਚੇਗਾ, ਪਰ ਇਸ ਨੇ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ।
ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਨਸੂਨ ਕੇਰਲ ਤੋਂ ਅੱਗੇ ਵਧਦਾ ਹੋਇਆ ਕੁਝ ਦਿਨਾਂ ਵਿਚ ਉਤਰ ਭਾਰਤ ਵਿਚ ਪਹੁੰਚ ਜਾਵੇਗਾ। ਮਾਨਸੂਨ ਦੇ ਪਹੁੰਚਣ ਨਾਲ ਨਾ ਕੇਵਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ, ਪਰ ਬਾਰਿਸ਼ ਫਸਲਾਂ ਲਈ ਵੀ ਬੇਹੱਦ ਲਾਹੇਵੰਦ ਸਾਬਿਤ ਹੋਵੇਗੀ।

LEAVE A REPLY