7ਚੰਡੀਗੜ : ਗੌਰਮਿੰਟ ਆਈ ਟੀ ਆਈਜ਼ ਐਸ ਸੀ ਇੰਪਲਾਈਜ਼ ਯੂਨੀਅਨ ਪੰੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਵਿੱਚ ਜਥੇਬੰਦੀ ਦਾ ਇੱਕ ਵਫ਼ਦ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀਆਂ ਬੁਨਿਆਦੀ ਜਰੂਰਤਾਂ ਦੀ ਪੂਰਤੀ ਲਈ ਵਿਭਾਗ ਦੇ ਕੈਬਨਿਟ ਵਜ਼ੀਰ ਮਦਨ ਮੋਹਨ ਮਿੱਤਲ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਤਰੁੱਟੀਆਂ ਨੂੰ ਗੰਭੀਰਤਾ ਅਤੇ ਹਮਦਰਦੀ ਦੇ ਆਧਾਰ ਤੇ ਪੂਰਾ ਕਰਨ ਲਈ ਲੋੜੀਂਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਅਕਾਲੀ ਭਾਜਪਾ ਗੱਠਜੋੜ ਪ੍ਰਤੀ ਮਲਾਜ਼ਮਾਂ ਵਿੱਚ ਦਿਨੋਂ ਦਿਨ ਪਸਰਦੀ ਨਿਰਾਸ਼ਤਾ ਨੂੰ ਠੱਲ• ਪਾਈ ਜਾ ਸਕੇ।
ਯੂਨੀਅਨ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਤੇ ਆਧਾਰਿਤ ਵਫ਼ਦ ਜਿਸ ਵਿੱਚ ਸਰਵਸ਼੍ਰੀ ਨਰੇਸ਼ ਚੰਦ ਫ਼ਰੀਦਕੋਟ, ਬਲਜਿੰਦਰ ਸਿੰਘ ਲੁਧਿਆਣਾ, ਦੁਨੀ ਚੰਦ ਜਲੰਧਰ, ਸ਼ਰਨਪ੍ਰੀਤ ਸਿੰਘ ਬਸੀ ਪਠਾਨਾ, ਰਵੀ ਕੁਮਾਰ ਪਠਾਨਕੋਟ, ਰਾਜਿੰਦਰ ਕੁਮਾਰ ਸ਼ਹੀਦ ਭਗਤ ਸਿੰਘ ਨਗਰ, ਪ੍ਰਿੰਸੀਪਲ ਪ੍ਰਦੁੱਮਣ ਸਿੰਘ ਨਾਭਾ, ਪ੍ਰੇਮ ਚੰਦ ਗੁਰਦਾਸਪੁਰ, ਸਤਿੰਦਰ ਸਿੰਘ ਬਾਗੜੀਆ ਸਮਰਾਲਾ, ਸਤਨਾਮ ਸਿੰਘ ਚੰਡੀਗੜ• ਅਤੇ ਸੁਖਵਿੰਦਰ ਸਿੰਘ ਸਹੋਤਾ ਸਮੇਤ ਡੇਢ ਦਰਜ਼ਨ ਆਗੂ ਸ਼ਾਮਲ ਸਨ ਨੇ ਵਿਭਾਗੀ ਮੰਤਰੀ ਨੂੰ ਮਿਲਕੇ ਮੰਗ ਕੀਤੀ ਕਿ ਕਰਾਫ਼ਟਸਮੈਨ ਇੰਸਟਰਕਟਰਾਂ ਦੇ ਗਰੇਡ ਪੇ ਤਰੁੱਟੀਆਂ ਵਿੱਚ ਸੋਧ, ਸਰਵਿਸ ਪ੍ਰੋਵਾਈਡਰ ਟ੍ਰੇਨਰ, ਵੈਲਫ਼ੇਅਰ ਤੇ ਪੀ.ਪੀ.ਪੀ. ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ, ਹੋਸਟਲ ਸੁਪਰਡੈਂਟ ਕਮ ਪੀ ਟੀ ਆਈ ਦੇ ਪੈਰਿਟੀ ਮੁਤਾਬਿਕ ਗਰੇਡ ਪੇ ਵਿੱਚ ਵਾਧਾ, ਟ੍ਰੇਨਿੰਗ ਮੈਨੁਅਲ 1978 ਮੁਤਾਬਿਕ ਤਕਨੀਕੀ ਸਟੋਰ ਕੀਪਰਾਂ ਨੂੰ ਇੰਸਟਰਕਟਰਾਂ ਬਰਾਬਰ ਗਰੇਡ ਪੇ ਦੇਣ, ਦਰਜਾ ਚਾਰ ਮੁਲਾਜ਼ਮਾਂ ਦੀ ਨਵੀਂ ਭਰਤੀ, ਸਰਕਾਰ ਵੱਲੋਂ 2004 ਵਿੱਚ ਸ਼ੁਰੂ ਕੀਤੀ ਗਈ ਨਵੀਂ ਪੈਨਸ਼ਨ ਸਕੀਮ ਨੂੰ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕਰਨ, ਜੂਨੀਅਰ ਕਰਮਚਾਰੀਆਂ ਦੀ ਬਜਾਏ ਸੀਨੀਅਰ ਅਤੇ ਯੋਗ ਮੁਲਾਜ਼ਮਾਂ ਨੂੰ ਪ੍ਰਸ਼ਾਸ਼ਕੀ ਅਤੇ ਵਿੱਤੀ ਸ਼ਕਤੀਆਂ ਦੇਣ, ਲੰਮੇ ਸਮੇਂ ਤੋਂ ਰੁਕੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਕਰਾਫ਼ਟਸਮੈਨ ਇੰਸਟਰਕਟਰਾਂ ਨੂੰ ਟ੍ਰੇਨਿੰਗ ਅਫ਼ਸਰ ਦਾ ਦਰਜਾ ਦੇਣ, ਭਾਰਤੀ ਸੰਵਿਧਾਨ ਦੀ 85ਵੀਂ ਸੋਧ ਲਾਗੂ ਕਰਨ, ਮਨਿਸਟਰੀਅਲ ਵਰਗ ਦੇ ਸਕੇਲਾਂ ਵਿੱਚ ਲੋੜੀਂਦੀ ਸੋਧ ਕਰਨ, ਭਲਾਈ ਸਕੀਮਾਂ ਵਿੱਚ ਦਾਖ਼ਲਾ ਆਮ ਦਾਖਲਿਆਂ ਦੇ ਨਾਲ ਕਰਨ ਤੇ ਸਿਖਿਆਰਥੀਆਂ ਨੂੰ ਨੈਸ਼ਨਲ ਪੱਧਰ ਦੇ ਸਰਟੀਫ਼ਿਕੇਟ ਪ੍ਰਦਾਨ ਕਰਨ, ਸਿਖਿਆਰਥੀਆਂ ਨੂੰ ਵਜੀਫ਼ੇ ਤੇ ਠੇਕਾ ਅਧਾਰਿਤ ਕਰਮਚਾਰੀਆਂ ਨੂੰ ਤਨਖ਼ਾਹਾਂ ਸਮੇਂ ਸਿਰ ਦੇਣ,  ਅਤੇ ਦਲਿਤ ਮੁਲਾਜ਼ਮਾਂ ਦੀਆਂ ਬਦਲੀਆਂ ਜਾਤੀ ਈਰਖਾ ਕਾਰਨ ਵਾਰ ਵਾਰ ਦੂਰ ਦੁਰਾਡੇ ਕਰਨ ਸਮੇਤ ਕਈ ਹੋਰ ਮੰਗਾਂ ਨੂੰ ਮੰਤਰੀ ਦੇ ਧਿਆਨ ਵਿੱਚ ਲਿਆਕੇ ਮੰਗ ਕੀਤੀ ਕਿ ਇਨ•ਾਂ ਨੂੰ ਪੂਰਾ ਕਰਨ ਲਈ ਲੋੜੀਂਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ ਕਿਉਂਕਿ ਮੁਲਾਜ਼ਮਾਂ ਵਿੱਚ ਹਕੂਮਤ ਪ੍ਰਤੀ ਗੁੱਸੇ ਦੀ ਲਹਿਰ ਦਿਨੋਂ ਦਿਨ ਪ੍ਰਚੰਡ ਹੋ ਰਹੀ ਹੈ ਜਿਹੜੀ ਕਿ ਕਿਸੇ ਵੀ ਵੇਲੇ ਕਿਸੇ ਭਿਆਨਕ ਸੰਘਰਸ਼ ਦੇ ਰੂਪ ਵਿੱਚ ਤਬਦੀਲ ਹੋਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸ਼੍ਰੀ ਪੁਰਖਾਲਵੀ ਨੇ ਸਪੱਸ਼ਟ ਕੀਤਾ ਕਿ ਮੁਲਾਜ਼ਮ ਵਰਗ ਦੀਆਂ ਸੰਵਿਧਾਨਿਕ ਅਤੇ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਯੂਨੀਅਨ ਕਿਸੇ ਵੀ ਸੰਘਰਸ਼ ਤੋਂ ਮੂੰਹ ਨਹੀਂ ਮੋੜੇਗੀ ਜਿਸ ਤੋਂ ਪੈਦਾ ਹੋਣ ਵਾਲੇ ਤਮਾਮ ਬੁਰੇ ਪ੍ਰਭਾਵਾਂ ਦੀ ਜਿੰਮੇਵਾਰੀ ਮੌਜ਼ੂਦਾ ਅਕਾਲੀ ਭਾਜਪਾ ਗੱਠਜੋੜ ਹਕੂਮਤ ਦੀ ਹੋਵੇਗੀ। ਵਫ਼ਦ ਵੱਲੋਂ ਪੇਸ਼ ਕੀਤੀਆਂ ਮੰਗਾਂ ਨੂੰ ਮੰਤਰੀ ਸਾਹਿਬ ਨੇ ਧਿਆਨ ਨਾਲ ਸੁਣਨ ਉਪਰੰਤ ਸੂਬਾਈ ਆਗੂਆਂ ਨੂੰ ਭਰੋਸਾ ਦਿੱਤਾ ਕਿ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਕਿਸੇ ਵੀ ਨਰਾਜ਼ਗੀ ਨੂੰ ਦੂਰ ਕਰਨ ਲਈ ਸਰਕਾਰ ਹਰ ਸੰਭਵ ਉਪਰਾਲੇ ਕਰੇਗੀ ਕਿਉਂਕਿ ਮੁਲਾਜ਼ਮ ਸਰਕਾਰ ਦੀ ਰੀੜ• ਦੀ ਹੱਡੀ ਹਨ। ਉਨ•ਾਂ ਯੂਨੀਅਨ ਦੇ ਨੁੰਮਾਇੰਦਿਆਂ ਨੂੰ ਸਲਾਹ ਦਿੱਤੀ ਕਿ ਉਹ ਸਰਕਾਰ ਅਤੇ ਲੋਕਾਂ ਵਿਚਾਲੇ ਇੱਕ ਸਾਕਾਰਾਤਮਿਕ ਭੂਮਿਕਾ ਅਦਾ ਕਰਨ ਜਿਸ ਨਾਲ ਸਮੁੱਚੇ ਰਾਜ ਦਾ ਮਾਹੌਲ ਸਾਜ਼ਗਾਰ ਬਣਿਆ ਰਹੇ।

LEAVE A REPLY