4ਮੈਕਸਿਕੋ ਸਿਟੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜ ਦੇਸ਼ਾਂ ਦਾ ਦੌਰਾ ਅੱਜ ਸਮਾਪਤ ਹੋ ਗਿਆ। ਨਰਿੰਦਰ ਮੋਦੀ ਅੱਜ ਮੈਕਸਿਕੋ ਪਹੁੰਚੇ, ਜਿਥੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਮੈਕਸਿਕੋ ਦੇ ਰਾਸ਼ਟਰਪਤੀ ਐਨਰਿਕ ਪੈਨਾ ਨੀਟੋ ਨਾਲ ਮੁਲਾਕਾਤ ਕੀਤੀ। ਸ੍ਰੀ ਐਨਰਿਕ ਪੈਨਾ ਨੀਟੋ ਮੋਦੀ ਨੂੰ ਮਿਲ ਕੇ ਬਹੁਤ ਖੁਸ਼ ਹੋਏ ਅਤੇ ਉਹਨਾਂ ਕਿਹਾ ਕਿ ਅਸੀਂ ਐਨ.ਐਸ.ਜੀ ਵਿਚ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕਰਦੇ ਹਾਂ।
ਇਹੀ ਨਹੀਂ ਪ੍ਰੋਗਰਾਮ ਤੋਂ ਬਾਅਦ ਜਦੋਂ ਦੋਵੇਂ ਨੇਤਾ ਇਕੱਠੇ ਬਾਹਰ ਨਿਕਲੇ ਤਾਂ ਸਭ ਲੋਕ ਹੈਰਾਨ ਰਹਿ ਗਏ। ਦੋਵੇਂ ਰਾਤ ਦਾ ਖਾਣਾ ਖਾਣ ਲਈ ਇਕ ਰੈਸਟੋਰੈਂਟ ਵਿਚ ਗਏ। ਇਸ ਮੌਕੇ ਮੈਕਸਿਕੋ ਦੇ ਰਾਸ਼ਟਰਪਤੀ ਕਾਰ ਚਲਾ ਰਹੇ ਸਨ ਅਤੇ ਨਰਿੰਦਰ ਮੋਦੀ ਉਹਨਾਂ ਦੀ ਨਾਲ ਵਾਲੀ ਸੀਟ ‘ਤੇ ਬੈਠੇ ਸਨ। ਇਸ ਰੈਸਟੋਰੈਂਟ ਵਿਚ ਨਰਿੰਦਰ ਮੋਦੀ ਲਈ ਖਾਸ ਤਰ•ਾਂ ਦੇ ਪਕਵਾਨ ਬਣਾਏ ਗਏ।

LEAVE A REPLY