flimy-duniya1ਪਾਕਿਸਤਾਨੀ ਅਦਾਕਾਰਾ ਅਤੇ ‘ਡਰਾਮਾ ਕਵੀਨ’ ਕੰਦੀਲ ਬਲੂਚ ਹੁਣ ਫ਼ਿਰ ਤੋਂ ਸੁਰਖੀਆਂ ‘ਚ ਆ ਗਈ ਹੈ। ਖ਼ਬਰ ਅਨੁਸਾਰ ਉਹ ‘ਬਿੱਗ ਬੌਸ’ ਦੇ 10 ਵੇਂ ਸੀਜਨ ਦੀ ਪਹਿਲੀ ਉਮੀਦਵਾਰ ਹੋ ਸਕਦੀ ਹੈ। ਸੂਤਰਾਂ ਦੇ ਮੁਤਾਬਕ ਸ਼ੋਅ ਦੇ ਫ਼ਿਲਮਕਾਰ ਨੇ ਸ਼ੋਅ ਦੇ ਲਈ ਗੱਲ ਕੀਤੀ, ਪਰ ਕੰਦੀਲ ਨੇ ਉਨ੍ਹਾਂ ਦੇ ਸਾਹਮਣੇ ਕੁਝ ਸ਼ਰਤ ਰੱਖੀ ਹੈ ਅਤੇ ਜੇਕਰ ਫ਼ਿਲਮਕਾਰ ਉਹ ਸ਼ਰਤ ਮੰਨ ਲੈਂਦੇ ਹਨ ਤਾਂ ਉਹ ਖੁਸ਼ੀ-ਖੁਸ਼ੀ ਸ਼ੋਅ ਕਰਨ ਦੇ ਲਈ ਤਿਆਰ ਹੋ ਜਾਵੇਗੀ। ਇਹ ਸ਼ੋਅ ਅਕਤੂਬਰ ਤੋਂ ਸ਼ੁਰੂ ਹੋ ਸਕਦਾ ਹੈ।
ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ‘ਡਰਾਮਾ ਕੁਵੀਨ’ ਕੰਦੀਲ ਬਲੋਚ ਨੇ ਕਿਹਾ ਸੀ ਕਿ ਜੇਕਰ ਟੀ-20 ਵਰਲਡ ਕੱਪ ਦੇ ਮੈਚ ‘ਚ ਪਾਕਿਸਤਾਨ ਦੀ ਟੀਮ ਇੰਡੀਆ ਨੂੰ ਹਰਾ ਦੇਵੇਗੀ ਤਾਂ ਉਹ ਕਪਤਾਨ ਸ਼ਾਹਿਦ ਅਫ਼ਰੀਦੀ ਅਤੇ ਪੂਰੀ ਟੀਮ ਦੇ ਲਈ ਸਟ੍ਰਿਪ ਡਾਂਸ ਕਰੇਗੀ। ਇਹ ਗੱਲ ਕੰਦੀਲ ਨੇ ਅਪਣੇ ਫ਼ੇਸਬੁੱਕ ਪ੍ਰੋਫ਼ਾਇਲ ‘ਤੇ ਲਿੱਖੀ ਸੀ।
ਜ਼ਿਕਰਯੋਗ ਹੈ ਕਿ ਬਲੋਚ ਨੇ ਪੀ.ਐੱਮ. ਮੋਦੀ ਨੂੰ ਚਾਹ ਵਾਲਾ ਕਹਿ ਕੇ ਸੰਬੋਧਨ ਕੀਤਾ ਸੀ। ਜਿਸ ਤੋਂ ਬਾਅਦ ਉਹ ਕਾਫ਼ੀ ਚਰਚਾ ‘ਚ ਰਹੀ ਸੀ। ਕੰਦੀਲ ਬਲੋਚ ਇੱਕ ਪਾਕਿਸਤਾਨੀ ਮਾਡਲ ਹੈ ਜੋ ਹਮੇਸ਼ਾ ਆਪਣੇ ਬਿਆਨਾ ਦੇ ਕਾਰਨ ਖ਼ਬਰਾਂ ‘ਚ ਰਹਿੰਦੀ ਸੀ।
ਜਦੋਂ ਭਾਰਤ ਨੇ ਏਸ਼ੀਆ ਕੱਪ ‘ਚ ਪਾਕਿਸਤਾਨ ਨੂੰ ਹਰਾਇਆ ਸੀ, ਉਸ ਤੋਂ ਬਾਅਦ ਕੰਦੀਲ ਨੇ ਸ਼ਾਹਿਦ ਅਫ਼ਰੀਦੀ ਨੂੰ ਪਾਗਲ ਕਿਹਾ ਸੀ। ਅਦਾਕਾਰਾ ਕੰਦੀਲ ਭਾਰਤੀ ਵਿਰਾਟ ਕੋਹਲੀ ਦੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੀ ਹੈ।

LEAVE A REPLY