1ਜਲੰਧਰ  : ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਵੱਧ ਰਹੇ ਨਸ਼ਿਆ ਦੇ ਰੁਝਾਨ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਰੋਸ਼ ਮਾਰਚ ਕੱਢਿਆ। ਦੇਸ਼ ਭਗਤ ਯਾਦਗਾਰ ਹਾਲ ਤੋਂ ਹਜਾਰਾਂ ਦੀ ਸੰਖਿਆ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਰੋਸ਼ ਰੈਲੀ ਵਿੱਚ ਹਿੱਸਾ ਲੈਂਦੇ ਹੋਏ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦਾ ਪਿੱਟ ਸਿਆਪਾ ਕੀਤਾ। ਡੀਸੀ ਦਫਤਰ ਸਾਹਮਣੇਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਨੇਤਾ ਮੇਜਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਸੂਬਾ ਸਭ ਤੋਂ ਪਿਛੜ ਰਹੇ ਹੈ ਕਦੇ ਪੰਜਾਬ ਦੇਸ਼ ਵਿੱਚ ਸਭ ਤੋਂ ਮੋਹਰੀ ਸੂਬਾ ਹੋਇਆ ਕਰਦਾ ਸੀ। ਪਰ ਮੌਜੂਦਾ ਕਾਨੂੰਨ ਵਿਵਸਥਾ ਦਾ ਪੂਰਾ ਤਰ੍ਹਾਂ ਨਾਲ ਸਰਕਾਰ ਤੇ ਕਬਜਾ ਹੋਣ ਕਰਕੇ ਪੰਜਾਬ ਵਿੱਚ ਲਾ ਐਂਡ ਆਡਰ ਦੀ ਸਥਿਤੀ ਪੂਰਾ ਤਰ੍ਹਾਂ ਨਾਲ ਭੰਗ ਹੋ ਚੁੱਕੀ ਹੈ। ਗਲਿਆਂ ਵਿੱਚ ਨਸ਼ਾ ਵੇਚਿਆ ਜਾ ਰਿਹਾ ਹੈ ਤੇ ਰਾਜਨੇਤਾ ਝੂਠ ਦੀ ਰਾਜਨੀਤੀ ਕਰ ਰਹੇ ਹਨ।
ਇਸ ਦੌਰਾਨ ਆਮ ਆਦਮੀ ਵਰਕਰਾਂ ਵੱਲੋਂ 11 ਮੈਂਬਰਾਂ ਨੇ ਏਡੀਸੀ ਗਿਰੀਸ਼ ਦਿਆਲਨ ਨੂੰ ਮੰਗ ਪੱਤਰ ਦੇ ਕੇ ਜਲੰਧਰ ਜਿਲੇ ਦੀ ਮੌਜੂਦਾ ਕਾਨੂੰਨ ਵਿਵਸਥਾ ਬਾਰੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਠੋਸ ਕਦਮ ਚੁੱਕਣ ਲਈ ਕਿਹਾ ਗਿਆ। ਉਨ੍ਹਾਂ ਨਾਲ ਹੀ ਆਸ ਪ੍ਰਗਟ ਕਰਦੇ ਹੋਏ ਕਿਹਾ ਕਿ 2017 ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਏਗੀ ਤੇ ਲੋਕਾਂ ਨੂੰ ਖੁਸ਼ਹਾਲ ਪੰਜਾਬ ਦਾ ਸੁਪਨਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਏਡੀਸੀ ਗਿਰੀਸ਼ ਦਿਆਲਨ ਨੂੰ ਮੌਜੂਦਾ ਹਾਲਾਤਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਆਮ ਵਰਕਾਂ ਵਿੱਚ ਸ. ਮੇਜਰ ਸਿੰਘ, ਡਾ. ਚੀਮਾ, ਮੱਲੀ, ਸੱਜਣ ਚੀਮਾ, ਰਾਜਵਿੰਦਰ ਕੌਰ, ਗਗਨ, ਮੁਨੀਸ਼, ਸੁਖਦੀਪ, ਦਰਸ਼ਨ ਲਾਲ, ਹਰਨੇਕ ਸਿੰਘ, ਬਾਹਰੀ ਤੇ ਹੋਰ ਸੈਕੜੇ ਵਰਕਰ ਮੌਜੂਦ ਸਨ।

LEAVE A REPLY