7ਚੰਡੀਗੜ੍ਹ  : ਰਾਜ ਵਿੱਚ ਜਿਲਾ ਟਰਾਂਸਪੋਰਟ ਅਧਿਕਾਰੀਆ/ਪੁਲਿਸ ਵਲੋਂ ਚੈਕਿੰਗ ਦੌਰਾਨ ਲੋਕਾਂ ਨੂੰ ਨਜਾਇਜ ਤੰਗ ਕਰਨ ਦਾ ਸਖਤ ਨੋਟਿਸ ਲੈਂ’ਦਿਆ ਰਾਜ ਵਿੱਚ ਚੰਡੀਗੜ੍ਹ ਪ੍ਰਸ਼ਾਸ਼ਨ ਦੀ ਤਰਜ ਤੇ ਟਰੈਫਿਕ ਮਾਰਸ਼ਲ’ ਸਕੀਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਪੰਜਾਬ ਸਟੇਟ ਰੋਡ ਸੇਫਟੀ ਕੌ’ਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਇਹ ਸਕੀਮ ਹਾਲ ਦੀ ਘੜੀ ਵੱਡੇ ਸ਼ਹਿਰ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੁਹਾਲੀ ਤੇ ਪਟਿਆਲਾ ਵਿਖੇ ਹੀ ਲਾਗੂ ਕੀਤੀ ਜਾਵੇਗੀ।
ਸ. ਕੋਹਾੜ ਨੇ ਦੱਸਿਆ ਕਿ ਰੋਡ ਸੇਫਟੀ ਅਤੇ ਸੜਕਾਂ ਤੇ ਹੋ ਰਹੇ ਹਾਦਸਿਆਂ ਵਿੱਚ ਮੌਤਾਂ ਅਤੇ ਜਖਮਿਆਂ ਦੀ ਗਿਣਤੀ ਨੂੰ ਰੋਕਣ ਲਈ ਟਰਾਂਸਪੋਰਟ ਵਿਭਾਗ ਰੋਡ ਸੇਫਟੀ ਸਕੀਮ ਡਵੀਜ਼ਨ ਬਣਾਉਣ ਨੂੰ ਸਿਧਾਂਤਕ ਰੂਪ ਵਿੱਚ ਪ੍ਰਵਾਨਗੀ ਦੇ ਦਿੱਤੀ ਗਈ ਹੈ। ਜਿਸ ਵਿੱਚ ਰੋਡ ਸੇਫਟੀ ਦੇ ਕੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਇੰਨਫੋਰਸਮੈ’ਟ, ਸਿੱਖਿਆ, ਹੈਲਥ ਕੇਅਰ, ਐਕਸੀਡੈ’ਟ ਇੰਨਵੈਸਟੀਗੇਸ਼ਨ, ਡਾਟਾ ਕੁਲੈਸ਼ਨ ਮੈਨਟੇਨਸ ਅਤੇ ਯੋਗ ਸਟਾਫ ਅਤੇ ਉੱਚ ਅਧਿਕਾਰੀ ਹੋਣਗੇ।
ਸ. ਕੋਹਾੜ ਨੇ ਅੱਗੇ ਦੱਸਿਆ ਕਿ ਜਿਹਨਾਂ ਸਥਾਨਾਂ ਤੇ ਕਈ ਵਾਰ ਸੜਕ ਹਾਦਸੇ ਹੁੰਦੇ ਹਨ ਉਹਨਾਂ ਨੂੰ ਬਲੈਕ ਸਪਾਟਸ ਨਿਰਧਾਰਤ ਕਰਨ ਵਾਸਤੇ ਪੰਜਾਬ ਸੜਥਾਂ ਅਤੇ ਪੁੱਲ ਵਿਕਾਸ ਬੋਰਡ (ਪੀ.ਆਰ.ਬੀ.ਡੀ.ਬੀ) ਵਲੋ’ ਇੱਕ ਆਨਲਾਇਨ ਵੈਬਸਾਈਟ ਬਣਾਈ ਗਈ ਹੈ ਅਤੇ ਉਹਨਾਂ ਵਲੋ’ ਪੰਜਾਬ ਦੇ ਸਮੂਹ ਪੁਲਿਸ ਸਟੇਸਨਾਂ ਦੇ ਅਧਿਕਾਰੀਆਂ ਨੂੰ ਇਸ ਬਾਰੇ ਸਿਖਲਾਈ ਵੀ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਵਿਭਾਗ ਨੂੰ 400 ਜੀ.ਪੀ.ਐਸ ਸਿਸਟਮ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।
ਉਹਨਾਂ ਦੱਸਿਆ ਕਿ ਰੋਡ ਸੇਫਟੀ ਕੌ’ਸਲ ਵਿੱਚ ਡਾਇਰੈਕਟਰ ਸਿਹਤ ਸੇਵਾਵਾਂ, ਨੋਡਲ ਅਫਸਰ, ਲੋਕ ਨਿਰਮਾਣ (ਭਵਨ ਤੇ ਮਾਰਗ) ਅਤੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਟਰੈਫਿਕ) ਪੰਜਾਬ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਗਏ ਹਨ।
ਮੀਟਿੰਗ ਵਿੱਚ ਸਕੱਤਰ ਸਿਹਤ ਸ੍ਰੀ ਹੁਸਨ ਲਾਲ; ਆਬਕਾਰੀ ਤੇ ਕਰ ਕਮਿਸਨਰ ਸ੍ਰੀ ਰਜਤ ਅਗਰਵਾਲ; ਏ.ਡੀ.ਜੀ.ਪੀ ਟ੍ਰੈਫਿਕ ਸ੍ਰੀ ਜਸਵਿੰਦਰ ਸਿੰਘ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਹਰਮੇਲ ਸਿੰਘ ਤੋ’ ਇਲਾਵਾ ਵਿੱਤ, ਸਿੱਖਿਆ, ਲੋਕ ਨਿਰਮਾਣ ਅਤੇ ਪੀ.ਆਰ.ਬੀ.ਡੀ.ਬੀ ਮੁਹਾਲੀ ਦੇ ਨੁਮਾਇੰਦੇ ਹਾਜ਼ਰ ਹੋਏ।

LEAVE A REPLY