sports-news-300x150ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਨਿਰਦੇਸ਼ਕ ਰਵੀ ਸ਼ਾਸਤਰੀ ਨੇ ਅੱਜ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁੱਦੇ ਲਈ ਅਰਜ਼ੀ ਪੱਤਰ ਦਾਖ਼ਲ ਕਰ ਦਿੱਤਾ ਹੈ। ਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਅਹੁੱਦੇ ਲਈ ਆਪਣਾ ਅਰਜ਼ੀ ਪੱਤਰ ਦਾਖ਼ਲ ਕਰ ਦਿੱਤਾ ਹੈ। ਸਾਬਕਾ ਭਾਰਤੀ ਕਪਤਾਨ ਸ਼ਾਸਤਰੀ ਨੇ ਟੀਮ ਨਾਲ ਬਤੌਰ ਨਿਰਦੇਸ਼ਕ 18 ਮਹੀਨੇ ਤੱਕ ਕੰਮ ਕੀਤਾ। ਉਨ੍ਹਾਂ ਦਾ ਕਾਰਜਕਾਲ ਆਈ. ਸੀ. ਸੀ. ਵਿਸ਼ਵ ਟੀ-20 ਦੇ ਖਤਮ ਹੋਣ ਦੇ ਨਾਲ ਹੀ ਖਤਮ ਹੋ ਗਿਆ ਸੀ।
ਸ਼ਾਸਤਰੀ ਨੇ ਕਿਹਾ, ”ਹਾਂ, ਮੈਂ ਅੱਜ ਸਵੇਰੇ ਹੀ ਮੁੱਖ ਕੋਚ ਦੇ ਅਹੁੱਦੇ ਲਈ ਅਰਜ਼ੀ ਪੱਤਰ ਭਰ ਦਿੱਤਾ ਹੈ। ਮੈਂ ਉਹ ਸਾਰੇ ਜ਼ਰੂਰੀ ਦਸਤਾਵੇਜ਼ ਬੋਰਡ ਨੂੰ ਈ-ਮੇਲ ਕਰ ਦਿੱਤੇ ਹਨ, ਜਿਨ੍ਹਾਂ ਨੂੰ ਇਸ਼ਤਿਹਾਰ ‘ਚ ਮੰਗਿਆ ਗਿਆ ਸੀ।” ਹਾਲਾਂਕਿ ਸ਼ਾਸਤਰੀ ਦੇ ਸਹਿਯੋਗੀ ਸਟਾਫ਼ ਸੰਜੇ ਬਾਂਗੜ, ਆਰ ਸ਼੍ਰੀਧਰ ਅਤੇ ਭਰਤ ਅਰੁਣ ਨੇ ਅਜੇ ਤੱਕ ਅਰਜ਼ੀ ਪੱਤਰ ਦਾਖ਼ਲ ਨਹੀਂ ਕੀਤੇ ਹਨ, ਪਰ ਬੀ. ਸੀ. ਸੀ. ਆਈ. ਸੂਤਰਾਂ ਮੁਤਾਬਿਕ ਉਹ ਬੋਰਡ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਉਨ੍ਹਾਂ ਦੀ ਪਹਿਲੀ ਭੂਮਿਕਾ ਨੂੰ ਜਾਰੀ ਰੱਖਣਾ ਚਾਹੁੰਦੇ ਹਨ।

LEAVE A REPLY