bimt-mapਸ਼ਿਮਲਾ   : ਸ਼ਿਮਲਾ ਘੁਮਣ ਦੀ ਚਾਹ ਦੋ ਯੁਵਕਾਂ ਨੂੰ ਮੌਤ ਦੇ ਰਾਹ ਲੈ ਗਈ। ਇਨਾਂ ਦਿਨੀਂ ਮੈਦਾਨੀ ਇਲਾਕੇ ਜਿਥੇ ਬਰਸਾਤ ਦੀ ਚਪੇਟ ‘ਚ ਹਨ ਉਥੇ ਸ਼ਿਮਲਾ ਜਿਹੇ ਪਹਾੜੀ ਇਲਾਕਿਆਂ ਵਿਚ ਮੌਸਮ ਦੀ ਸਥਿਤੀ ਬੇਹੱਦ ਖ਼ਰਾਬ ਹੈ। ਇਸ ਵਜਾ ਨਾਲ ਸ਼ਿਮਲਾ ਘੁੱਮਣ ਲਈ ਗਏ ਦੋ ਸੈਲਾਨੀਆਂ ਦੀ ਵਿਚਾਲੇ ਹੀ ਮੌਤ ਹੋ ਗਈ। ਮ੍ਰਿਤਕ ਪੰਜਾਬ ਨਿਵਾਸੀ ਸਨ ਤੇ ਇਥੇ ਘੁੰਮਣ ਆਏ ਸਨ। ਸੈਲਾਨੀ ਨਾਰਕੰਡਾ ਦੇ ਜੰਗਲਾਤ ਮਹਿਕਮੇ ਦੇ ਨੈਂਚਰ ਕੈਂਪ ਵਿੱਚ ਰੁਕੇ ਹੋਏ ਸਨ। ਇਸ ਦੌਰਾਨ ਬੀਤੀ ਰਾਤ ਆਈ ਤੇਜ਼ ਹਨੇਰੀ ਦੇ ਕਾਰਨ ਟੈਂਟ ਉੱਤੇ ਇੱਕ ਦਰਖ਼ਤ ਡਿਗ ਗਿਆ ਜਿਸ ਦੇ ਨੀਚੇ ਆਉਣ ਕਾਰਨ ਇਹਨਾਂ ਦੀ ਮੌਤ ਹੋ ਗਈ। ਇਸ ਦੇ ਇਲਾਵਾ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ‘ਤੇ ਜ਼ਖਮੀ ਹੋ ਗਿਆ ਜਿਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਪੰਜਾਬ ਦੇ ਸਿੱਖਿਆ ਵਿਭਾਗ ਦੇ ਕਰਮਚਾਰੀ ਸਨ ਅਤੇ ਇਹ ਜਲੰਧਰ ਦੇ ਰਹਿਣ ਵਾਲੇ ਹਨ। ਮ੍ਰਿਤਕਾਂ ਦੀ ਪਹਿਚਾਣ 45 ਸਾਲ ਦੇ ਅਸ਼ੋਕ ਸਿੱਧੂ ਅਤੇ ਰਾਜੇਸ਼ ਕੁਮਾਰ ਵਜੋਂ ਹੋਈ ਹੈ।

LEAVE A REPLY