6ਸਿਡਨੀ   : ਭਾਰਤ ਦੀ ਇਕ ਨੰਬਰ ਮਹਿਲਾ ਸ਼ਟਲਰ ਸਾਇਨਾ ਨੇਹਵਾਲ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿਚ ਪਹੁੰਚ ਗਈ ਹੈ। ਸਾਇਨਾ ਨੇ ਸੈਮੀਫਾਈਨਲ ਮੁਕਾਬਲੇ ਵਿਚ ਚੀਨ ਦੀ ਵਾਂਗ ਯਿਹਾਨ ਨੂੰ 21-8, 21-12 ਨਾਲ ਮਾਤ ਦਿੱਤੀ। ਹੁਣ ਫਾਈਨਲ ਵਿਚ ਸਾਇਨਾ ਦਾ ਮੁਕਾਬਲਾ ਚੀਨ ਦੀ ਖਿਡਾਰਣ ਸੂ ਯੂ ਨਾਲ ਹੋਵੇਗਾ।
ਦੂਸਰੇ ਪਾਸੇ ਪੁਰਸ਼ਾਂ ਦੀ ਕੈਟਾਗਿਰੀ ਵਿਚ ਭਾਰਤ ਦੇ ਸ੍ਰੀਕਾਂਤ ਹਾਰ ਕੇ ਬਾਹਰ ਹੋ ਗਏ। ਉਹਨਾਂ ਨੂੰ ਸੈਮੀਫਾਈਨਲ ਵਿਚ ਹੈਂਸ ਕ੍ਰਿਸਟੇਨ ਨੇ 22-20, 21-13 ਨਾਲ ਹਰਾਇਆ।
ਜ਼ਿਕਰਯੋਗ ਹੈ ਕਿ 7.50 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਆਸਟ੍ਰੇਲੀਅਨ ਓਪਨ ਵਿਚ ਸਾਇਨਾ ਨੇਹਵਾਲ ਨੇ ਹੁਣ ਤੱਕ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ। ਖ਼ਿਤਾਬੀ ਜਿੱਤ ਤੋਂ ਉਹ ਸਿਰਫ ਇਕ ਹੀ ਕਦਮ ਦੂਰ ਹੈ। ਦੂਸਰੇ ਪਾਸੇ ਸ੍ਰੀਕਾਂਤ ਨੇ ਵੀ ਚੰਗੀ ਖੇਡ ਸਦਕਾ ਕੁਆਰਟਰ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਪਰ ਉਹ ਇਸ ਸਫ਼ਰ ਅੱਗੇ ਜਾਰੀ ਨਹੀਂ ਰੱਖ ਸਕੇ ਅਤੇ ਹਾਰਨ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਏ।

LEAVE A REPLY