1ਫਿਰੋਜ਼ਪੁਰ  : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਸਰਕਾਰੀ ਗੰਨਮੈਨ ਕ੍ਰਿਸ਼ਨ ਲਾਲ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਇਥੋਂ ਦੇ ਬਸਤੀ ਬਾਗ ਇਲਾਕੇ ਦੀ ਹੈ।
ਪੰਜਾਬ ਪੁਲਿਸ ਦੇ ਹੌਲਦਾਰ ਕ੍ਰਿਸ਼ਨ ਲਾਲ ਦਾ ਪਰਿਵਾਰ ਇਸ ਨੂੰ ਕਤਲ ਦੱਸ ਰਿਹਾ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਸਭ ਜਾਂਚ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਪੁਲਿਸ ਦਾ ਕਹਿਣਾ ਹੈ ਕਿ ਕ੍ਰਿਸ਼ਨ ਲਾਲ ਦੇ 2 ਗੋਲੀਆਂ ਲੱਗੀਆਂ ਹਨ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅਨੁਸਾਰ ਕਮਲ ਸ਼ਰਮਾ ਦਾ ਬੀਤੀ ਰਾਤ ਫਿਰੋਜ਼ਪੁਰ ਕੈਂਟ ਇਲਾਕੇ ਵਿਚ ਪ੍ਰੋਗਰਾਮ ਸੀ। ਮ੍ਰਿਤਕ ਦੇ ਪਰਿਵਾਰ ਅਨੁਸਾਰ ਕ੍ਰਿਸ਼ਨ ਲਾਲ ਜਦੋਂ ਡਿਊਟੀ ਤੋਂ ਬਾਅਦ ਘਰ ਆਇਆ ਤਾਂ ਸਵੇਰੇ ਉਸ ਨੂੰ ਮ੍ਰਿਤਕ ਹਾਲਤ ਵਿਚ ਪਾਇਆ ਗਿਆ।

LEAVE A REPLY