5ਲੁਧਿਆਣਾ  : ਲੁਧਿਆਣਾ ਵਿਖੇ ਅੱਜ ਪ੍ਰਾਈਵੇਟ ਬੱਸ ਅਤੇ ਟਰੱਕ ਦੀ ਹੋਈ ਟੱਕਰ ਵਿਚ ਦੋ ਦਰਜ਼ਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਥਾਨਕ ਭਾਰਤ ਨਗਰ ਚੌਂਕ ‘ਚ ਅੱਜ ਸਵੇਰੇ ਵਾਪਰਿਆ। ਇਸ ਹਾਦਸੇ ਕਾਰਨ ਬੱਸ ਦਾ ਕਾਫੀ ਨੁਕਸਾਨ ਹੋਇਆ। ਹਾਦਸੇ ਕਾਰਨ ਸੜਕ ‘ਤੇ ਕੁਝ ਸਮੇਂ ਲਈ ਲੰਬਾ ਜਾਮ ਵੀ ਲੱਗ ਗਿਆ।

LEAVE A REPLY