4ਨਵੀਂ ਦਿੱਲੀ : ਜੇ.ਐਨ.ਯੂ. ਵਿਵਾਦ ਮਾਮਲੇ ਵਿੱਚ 9 ਫਰਵਰੀ ਦੀ ਇੱਕ ਵੀਡੀਓ ਦੀ ਜਾਂਚ ਤੋਂ ਬਾਅਦ ਸੀ.ਬੀ.ਆਈ. ਨੇ ਇਸ ਨੂੰ ਸਹੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਜੇ.ਐਨ.ਯੂ.ਐਸ.ਯੂ. ਦੇ ਪ੍ਰਧਾਨ ਕਨ੍ਹੱਈਆ ਕੁਮਾਰ ਤੇ ਦੋ ਹੋਰਾਂ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਪੁਸ਼ਟੀ ਲਈ ਇੱਕ ਵੀਡੀਓ ਜਾਂਚ ਲਈ ਸੀ.ਬੀ.ਆਈ. ਦੀ ਫੋਰੈਸਿਂਕ ਲੈਬ ਵਿੱਚ ਭੇਜਿਆ ਗਿਆ ਸੀ।
ਇੱਕ ਹਿੰਦੀ ਟੀ.ਵੀ. ਚੈਨਲ ਤੋਂ ਇਹ ਵੀਡੀਓ ਲਿਆ ਗਿਆ ਸੀ। ਇਸ ਦੇ ਨਾਲ ਹੀ ਜਾਂਚ ਲਈ ਕੈਮਰਾ, ਮੈਮਰੀ ਕਾਰਡ, ਸੀ.ਡੀ., ਤਾਰ ਤੇ ਕੁਝ ਹੋਰ ਯੰਤਰ ਜਾਂਚ ਲਈ ਸੀ.ਬੀ.ਆਈ. ਦੀ ਫੋਰੈਂਸਿਕ ਲੈਬ ਵਿੱਚ ਭੇਜੇ ਗਏ ਸਨ।
ਸੀ.ਬੀ.ਆਈ. ਲੈਬ ਨੇ ਇਸ ਸਬੰਧੀ ਰਿਪੋਰਟ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ 8 ਜੂਨ ਨੂੰ ਭੇਜ ਦਿੱਤੀ ਹੈ। ਇਸ ਵਿੱਚ ਕਿਹਾ ਹੈ ਕਿ ਇਹ ਵੀਡੀਓ ਸਹੀ ਹੈ। ਹਾਲਾਂਕਿ ਸਪੈਸ਼ਲ ਕਮਿਸ਼ਨਰ ਆਫ ਪੁਲਿਸ (ਸਪੈਸ਼ਲ ਸੈੱਲ) ਅਰਵਿੰਦ ਦੀਪ ਨੇ ਸਿਰਫ ਰਿਪੋਰਟ ਮਿਲਣ ਦੀ ਹੀ ਪੁਸ਼ਟੀ ਕੀਤੀ ਹੈ, ਪਰ ਰਿਪੋਰਟ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
ਦੱਸਣਯੋਗ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕੀਤੀ ਸੀ ਕਿ ਜੇ.ਐਨ.ਯੂ. ਦੇ ਵਿਦਿਆਰਥੀ ਉਮਰ ਖਾਲਿਦ ਭਾਰਤ ਵਿਰੋਧੀ ਨਾਅਰੇਬਾਜ਼ੀ ਕਰ ਰਿਹਾ ਸੀ। ਇਸ ਮਾਮਲੇ ਵਿਚ ਕਨ੍ਹੱਈਆ, ਉਮਰ ਖਾਲਿਦ ਤੇ ਅਨਿਰਭਾਨ ਭਟਾਚਾਰੀਆ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਜ਼ਮਾਨਤ ਦੇ ਦਿੱਤੀ ਗਈ ਸੀ।

LEAVE A REPLY