7ਸਾਡਾ ਮਕਸਦ ਜ਼ਮੀਨੀ ਪੱਧਰ ਤੇ ਲੋਕਾਂ ਦੀਆਂ ਮੁਸ਼ਕਿਲਾਂ ਜਾਣਨਾ- ਭਾਰਦਵਾਜ
ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿਚ ਬੁੱਧੀਜੀਵੀ ਡਾਇਲਾਗ ਵਿੰਗ ਸ਼ੁਰੂ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮਕਸਦ ਆਮ ਆਦਮੀ ਪਾਰਟੀ ਦੀਆ ਨੀਤੀਆਂ ਅਤੇ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਲੋਕਾਂ ਦੀਆ ਜ਼ਮੀਨੀ ਪੱਧਰ ਤੇ ਸਮਸਿਆਵਾਂ ਸੁਣਨਾ ਹੈ ।
ਬੁੱਧੀਜੀਵੀ ਵਿੰਗ ਦੇ ਮੁੱਖੀ ਆਰ.ਆਰ.ਭਾਰਦਵਾਜ ਨੇ ਵਿੰਗ ਬਾਰੇ ਗੱਲ ਕਰਦਿਆ ਦਸਿਆ ਕਿ ਸੂਬੇ ਦੇ ਹਰ ਹਲਕੇ ਨੂੰ 10-10 ਜੋਨਾ ਵਿਚ ਵੰਡਿਆ ਗਿਆ ਅਤੇ ਇਸ ਵਿੰਗ ਦੇ ਵਿਚ ਹਰ ਬੁੱਧੀਜੀਵੀ ਸਾਰੇ ਜੋਨ ਦੇ ਕੰਮਕਾਜ ਨੂੰ ਦੇਖੇਗਾ । ਉਹਨਾਂ ਕਿਹਾ ਕਿ ਸਾਡਾ ਮਕਸਦ 2017 ਚੋਣਾਂ ਤੋਂ ਪਹਿਲਾਂ ਸੂਬੇ ਦੇ  ਇਕ ਕਰੋੜ 25 ਲੱਖ ਲੋਕਾਂ ਤੱਕ ਪਹੁੰਚ ਬਣਾਉਣਾ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਨਾ ਹੈ ਅਤੇ ਨਾਲ ਹੀ ਲੋਕਾਂ ਨੂੰ ਪਾਰਟੀ ਦੀਆ ਨੀਤੀਆ ਬਾਰੇ ਜਾਣੂ ਕਰਾਉਣਾ ਹੈ ਅਤੇ ਨਾਲ ਵਿਰੋਧੀ ਪਾਰਟੀਆ ਵੱਲੋਂ ਕੀਤੇ ਜਾ ਰਹੇ ਗਲਤ ਪ੍ਰਚਾਰ ਦਾ ਖੰਡਨ ਕਰਨਾ ਹੋਵੇਗਾ । ਭਾਰਦਵਾਜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਨੂੰ ਸਿਆਸੀ ਬਦਲਾਅ ਦੀ ਲੋੜ ਹੈ ਜੋ ਕਿ ਆਮ ਆਦਮੀ ਪਾਰਟੀ ਲਿਆਵੇਗੀ । ਉਨਾਂ ਕਿਹਾ ਕਿ ਵਿੰਗ ਦਾ ਹਰ ਬੁਲਾਰਾ 150 ਮੀਟਿੰਗਾਂ ਕਰੇਗਾ, ਜੋ ਜ਼ਮੀਨੀ ਪੱਧਰ ਤੇ ਲੋਕਾਂ ਦੀ ਮੁਸ਼ਕਲਾਂ ਬਾਰੇ ਵੀ ਜਾਣੇਗੀ ।

LEAVE A REPLY