4ਅਮਰੀਕਾ : ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਚੀਨ ਨੂੰ ਸਭ ਤੋਂ ਉਲੰਘਣਾ ਕਰਨ ਵਾਲਾ ਦੇਸ਼ ਕਰਾਰ ਦਿੱਤਾ ਹੈ। ਉਨਾਂ ਦੋਸ਼ ਲਗਾਇਆ ਕਿ ਚੀਨ ਸਭ ਤੋਂ ਵੱਡਾ ਉਲੰਘਣਾ ਕਰਨ ਵਾਲਾ ਦੇਸ਼ ਹੈ ਕਿਉਂਕਿ ਉਹ ਅਮਰੀਕਾ ਵਲ ਆਪਣਾ ਖਤਰਨਾਕ ਕੈਮੀਕਲ ਸੁੱਟ ਰਿਹਾ ਹੈ।  ਚੀਨ ‘ਚ ਕਾਰੋਬਾਰ ਕਰ ਰਹੀਆਂ ਅਮਰੀਕੀ ਕੰਪਨੀਆਂ ‘ਤੇ ਬਹੁਤ ਜ਼ਿਆਦਾ ਟੈਕਸ ਲਗਾਇਆ ਜਾ ਰਿਹਾ ਹੈ। ਟਰੰਪ ਨੇ ਪਿਟਸਬਰਗ ‘ਚ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਮੈਕਸੀਕੋ ਚੀਨ ਦਾ ਛੋਟਾ ਰੂਪ ਹੈ। ਉਨ•ਾਂ ਕਿਹਾ ਕਿ ਉਹ ਮੁਕਤ ਵਪਾਰ ‘ਚ ਭਰੋਸਾ ਕਰਦੇ ਹਨ ਪਰ ਇਸ ਨੂੰ ਨਿਰਪੱਖ ਹੋਣਾ ਚਾਹੀਦਾ ਹੈ। ਉਨ•ਾਂ ਚਿਤਾਵਨੀ ਦਿੱਤੀ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਚੀਨ ਨੂੰ ਸਖਤ ਨਤੀਜੇ ਭੁਗਤਣੇ ਹੋਣਗੇ।

LEAVE A REPLY