3ਚੰਡੀਗੜ੍ਹ  : ਭਾਰਤੀ ਜਨਤਾ ਪਾਰਟੀ ਨੇ ਕਮਲਨਾਥ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਉਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪਾਰਟੀ ਤੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਉਹਨਾਂ ਦੀ ਨਿਯੁਕਤੀ ਰੱਦ ਕੀਤੀ ਜਾਵੇ ਅਤੇ ਇਸ ਲਈ ਪਾਰਟੀ ਪੰਜਾਬ ਦੀ ਜਨਤਾ ਤੋਂ ਮੁਆਫ਼ੀ ਮੰਗੇ।
ਇਥੋਂ ਜਾਰੀ ਇਕ ਬਿਆਨ ਵਿਚ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਤੇ ਰਾਸ਼ਟਰੀ ਕਾਰਜਕਾਰਿਨੀ ਦੇ ਮੈਂਬਰ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਕਮਲਨਾਥ ਵਰਗੇ 1984 ਦੇ ਦੰਗਿਆਂ ਦੇ ਦੋਸ਼ੀ ਦੀ ਨਿਯੁਕਤੀ ਦੱਸਦੀ ਹੈ ਕਿ ਕਾਂਗਰਸ ਨੂੰ ਸਿੱਖ ਵਿਰੋਧੀ ਦੰਗਿਆਂ ‘ਤੇ ਕੋਈ ਪਛਤਾਵਾ ਨਹੀਂ ਹੈ। ਦੰਗਿਆਂ ਦੇ ਦੋਸੀਆਂ ਨੂੰ ਸਜ਼ਾ ਦਿਵਾਉਣ ਦੇ ਸਥਾਨ ‘ਤੇ ਉਹਨਾਂ ਨੂੰ ਉਚੇ ਅਹੁਦੇ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਪਾਰਟੀ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੋਂ ਮੰਗ ਕੀਤੀ ਕਿ ਸਾਰੇ ਮੁੱਦਿਆਂ ਨੂੰ ਛੱਡ ਕੇ ਪਹਿਲਾਂ ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਕੋਈ ਦੰਗਿਆਂ ਦਾ ਦੋਸ਼ੀ ਪਾਰਟੀ ਦਾ ਪ੍ਰਦੇਸ਼ ਇੰਚਾਰਜ ਕਿਵੇਂ ਬਣ ਸਕਦਾ ਹੈ। ਭਾਜਪਾ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਕਮਲਨਾਥ ਵਰਗੇ ਲੋਕਾਂ ਦੇ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਹੋਣ ਨਾਲ ਸਥਾਨਕ ਲੋਕਾਂ ਵਿਚ ਗੁੱਸਾ ਵਧੇਗਾ ਅਤੇ ਸਮਾਜਿਕ ਤਣਾਅ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਅਜਿਹੇ ਵਿਚ ਇਹ ਉਚਿਤ ਹੋਵੇਗਾ ਕਿ ਕਮਲਨਾਥ ਦੀ ਨਿਯੁਕਤੀ ਨੂੰ ਰੱਦ ਕਰਕੇ ਇਸ ਲਈ ਪ੍ਰਦੇਸ਼ ਦੀ ਜਨਤਾ ਤੋਂ ਮੁਆਫ਼ੀ ਮੰਗੀ ਜਾਵੇ।

LEAVE A REPLY