9ਫਰੀਦਕੋਟ: ਫਰੀਦਕੋਟ ਸਥਿਤ ਬੁੱਧ ਜਵਾਹਰ ਸਿੰਘ ਵਾਲਾ ਪਿੰਡ ਵਿਚ ਬਰਗਾੜੀ ਨੇੜੇ ਗੋਲੀ ਚੱਲਣ ਦੀ ਸੂਚਨਾ ਮਿਲੀ ਹੈ। ਸੂਚਨਾ ਮੁਤਾਬਕ ਡੇਰਾ ਸੱਚਾ ਸੌਦਾ ਦੇ ਇਕ ਚੇਲੇ ਨੂੰ ਗੋਲੀ ਲੱਗ ਗਈ ਜਿਸ ਨਾਲ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ ਹੈ। ਚੇਲੇ ਦੇ ਸਿਰ ‘ਤੇ ਗੋਲੀ ਲੱਗੀ ਜਿਸ ਨਾਲ ਉਸਦੀ ਹਾਲਤ ਬੇਹੱਦ ਗੰਭੀਰ ਹੈ ਉਸ ਨਾਜੁਕ ਹਾਲਤ ਵਿੱਚ ਡੀਐਮਸੀ ਅਸਪਤਾਲ ਲੁਧਿਆਣਾ ਵਿੱਚ ਇਲਾਜ ਵਾਸਤੇ ਦਾਖ਼ਲ ਕੀਤਾ ਗਿਆ ਹੈ। ਫਿਲਹਾਲ ਇਹ ਹਾਦਸਾ ਕਿਸ ਤਰਾਂ ਵਾਪਰਿਆ ਇਹ ਅਜੇ ਇਕ ਪਹੇਲੀ ਬਣੀ ਹੋਈ ਹੈ ਤੇ ਮਾਮਲੇ ਸਬੰਧੀ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ। ਪੁਲੀਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਦੂਜੇ ਪਾਸੇ ਇਸੇ ਤਰਾਂ ਦੀ ਇਕ ਹੋਰ ਘਟਨਾ ਫਰੀਦਕੋਟ ਦੇ ਨਜ਼ਦੀਕ ਸਥਿਤ ਦੁਰਗਾ ਮੰਦਰ ਵਿਚ ਹੋਈ। ਇਸ ਮੰਦਰ ਵਿੰਚ ਦੇਰ ਰਾਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਤ ਲਗਭਗ ਦੋ ਵਜੇ ਦੇ ਕਰੀਬ ਚੋਰਾਂ ਵਲੋਂ ਮੰਦਰ ‘ਚ ਦਾਖਲ ਹੋ ਕੇ 15 ਹਜ਼ਾਰ ਦੇ ਕਰੀਬ ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ। ਇਹ ਕਰਤੂਰ ਮੰਦਰ ‘ਚ ਮੌਜੂਦ ਸੀਸੀਟੀਵੀ ਕੈਮਰਿਆਂ ‘ਚ ਕੈਦ ਹੈ। ਪੁਲੀਸ ਵਲੋਂ ਮੰਦਰ ਕਮੇਟੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY