1ਅਕਾਲੀ-ਭਾਜਪਾ ਕਲਾ ਨਾਲ ਸੰਬੰਧਤ ਅਦਾਰਿਆਂ ਦਾ ਰਾਜਨੀਤੀਕਰਨ ਬੰਦ ਕਰਨ-ਗੁਰਪ੍ਰੀਤ ਘੁੱਗੀ
ਚੰਡੀਗੜ  : ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਮੁੰਬਈ ਹਾਈ ਕੋਰਟ ਵਲੋਂ ਫਿਲਮ ‘ਉੜਤਾ ਪੰਜਾਬ’ ਨੂੰ ਰਿਲੀਜ ਕਰਨ ਦੇ ਆਦੇਸ਼ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪ੍ਰੈਸ ਵਿਚ ਜਾਰੀ ਬਿਆਨ ਵਿਚ ਆਪ ਨੇਤਾ ਅਤੇ ਸੰਗਰੂਰ ਤੋਂ ਸੰਸਦ ਨੇਤਾ ਭਗਵੰਤ ਮਾਨ ਅਤੇ ਉਘੇ ਆਗੂ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਇਹ ਫਿਲਮ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨੂੰ ਉਜਾਗਰ ਕਰਦੀ ਪ੍ਰਤੀਤ ਹੁੰਦੀ ਹੈ। ਇਸ ਲਈ ਇਹ ਬਿਨਾ ਕਿਸੇ ਦੇਰੀ ਦੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ।
ਮਾਨ ਨੇ ਕਿਹਾ, ”ਜਿਵੇਂ ਕਿ ਮੁੰਬਈ ਹਾਈ ਕੋਰਟ ਨੇ ਸਿਰਫ ਇੱਕ ਕੱਟ ਤੋਂ ਬਾਅਦ ਫਿਲਮ ਰਿਲੀਜ ਕਰਨ ਦਾ ਆਦੇਸ਼ ਦਿੱਤਾ ਹੈ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਫਿਲਮ ਸੰਬੰਧੀ ਜੋ ਵੀ ਰੌਲਾ ਰੱਪਾ ਪੈ ਰਿਹਾ ਸੀ ਉਹ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਸੀ। ਪੰਜਾਬ ਦੀ ਅਸਲ ਕਹਾਣੀ ਜਾਣਨ ਲਈ ਅਕਾਲੀ-ਭਾਜਪਾ ਨੇਤਾ ਹੁਣ ਇਸ ਫਿਲਮ ਗਹੁ ਨਾਲ ਵੇਖਣ।”
ਗੁਰਪ੍ਰੀਤ ਘੁੱਗੀ ਨੇ ਕਿਹਾ, ”ਕਲਾ ਕਿਸੇ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਇਸ ਵਿਚ ਰਾਜਨੀਤੀ ਨੂੰ ਘਸੌੜਨਾ ਨਹੀਂ ਚਾਹੀਦਾ। ਅਕਾਲੀ-ਭਾਜਪਾ ਵਲੋਂ ਕਲਾ ਅਤੇ ਸਭਿਆਚਾਰ ਸੰਬੰਧੀ ਅਦਾਰਿਆਂ ਦਾ ਸਿਆਸੀਕਰਨ ਫੌਰੀ ਤੌਰ ਤੇ ਬੰਦ ਕੀਤਾ ਜਾਣਾ ਚਾਹੀਦਾ ਹੈ।”
”ਤੁਸੀ ਕਿਸੇ ਫਿਲਮ ਨਿਰਮਾਤਾ ਨੂੰ ਫਿਲਮ ਦੇ ਵਿਸ਼ੇ ਅਤੇ ਬਨਾਵਟ ਬਾਰੇ ਕਿਸ ਤਰ•ਾ ਆਦੇਸ਼ ਦੇ ਸਕਦੇ ਹੋ? ਕੀ ਅਕਾਲੀ-ਭਾਜਪਾ ਗਠਜੋੜ ਭਾਰਤ ਦੇ ਸੰਵਿਧਾਨ ਤੋਂ ਵੀ ਉਪਰ ਹੈ ਜੋ ਨਾਗਰਿਕਾ ਨੂੰ ਬੋਲਣ ਦੀ ਅਜਾਦੀ ਪ੍ਰਦਾਨ ਕਰਦਾ ਹੈ।” ਘੁੱਗੀ ਨੇ ਪੁਛਿਆ।

LEAVE A REPLY