2ਨਵੀਂ ਦਿੱਲੀ : ਰਾਜਸਥਾਨ ਦੇ ਜੌਧਪੁਰ ਵਿੱਚ ਅੱਜ ਸਵੇਰੇ ਭਾਰੀ ਏਅਰਫੋਰਸ ਦਾ ਲੜਾਕੂ ਵਿਮਾਨ ਮਿਗ 27 ਵਿਮਾਨ ਕ੍ਰੈਸ਼ ਹੋ ਗਿਆ। ਰਿਹਾਇਸ਼ੀ ਇਲਾਕਿਆਂ ਵਿੱਚ ਇਕ ਮਕਾਨ ‘ਤੇ ਵਿਮਾਨ ਡਿਗਣ ਨਾਲ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਵਿਮਾਨ ਦੇ ਕ੍ਰੈਸ਼ ਹੋਣ ਦੀ ਵਜਾ ਫਿਲਹਾਲ ਅਜੇ ਪਤਾ ਨਹੀਂ ਚਲ ਸਕੀ ਹੈ। ਵਿਮਾਨ ਕ੍ਰੈਸ਼ ਹੋਣ ਤੋਂ ਪਹਿਲਾਂ ਪਾਇਲਟ ਉਸ ਤੋਂ ਕੂਦ ਕੇ ਬਾਹਰ ਆਉਣ ਵਿਚ ਕਾਮਯਾਬ ਰਹੇ। ਘਟਨਾ ਦੀ ਸਹੀ ਵਜਾ ਦਾ ਪਤਾ ਲਗਾਇਆ ਜਾ ਰਿਹਾ ਹੈ। ਜ਼ਖਮੀਆਂ ਨੂੰ ਅਸਪਤਾਲ ਪਹੁੰਚਾਇਆ ਗਿਆ ਹੈ। ਇਹ ਪਲੇਨ ਟੇਕ ਆਫ ਦੇ ਤੁਰੰਤ ਬਾਅਦ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜੋਧਪੁਰ ਦੇ ਕੁੜੀ ਭਗਤਸਨੀ ਇਲਾਕੇ ਵਿੱਚ ਇਹ ਵਿਮਾਨ ਹਾਦਸਾ ਵਾਪਰਿਆ।

LEAVE A REPLY