6ਵਾਸ਼ਿੰਗਟਨ : ਅੱਤਵਾਦੀ ਸੰਗਠਨ ਆਈਐਸਆਈਐਸ ਨੂੰ ਧਮਕੀ ਭਰੇ ਲਹਿਜ਼ੇ ਵਿੱਚ ਚਿਤਾਵਨੀ ਦਿੰਦੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਕਿਹਾ ਹੈ ਕਿ ਜੇਕਰ ਉਨਾਂ ਦੇ ਦੇਸ਼ ‘ਤੇ ਕਿਸੇ ਵੀ ਤਰਾਂ ਦਾ ਅਟੈਕ ਹੁੰਦਾ ਹੈ ਤਾਂ ਉਸਨੂੰ ਬਿਲਕੁਲ ਵੀ ਬਖ਼ਸ਼ਿਆ ਨਹੀਂ ਜਾਵੇਗਾ। ਵਾਸ਼ਿੰਗਟਨ ਵਿੱਚ ਅਯੋਜਿਤ ਨੇਸ਼ਨਲ ਸਿਕਿਉਰਿਟੀ ਮੀਟਿੰਗ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਆਈਐਸਆਈਐਸ ਨੇ ਜੇਕਰ ਕਿਸੇ ਵੀ ਅਮਰੀਕੀ ਤੇ ਉਸਦੇ ਸਮਰਥਿਤ ਦੇਸ਼ਾਂ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਅਮਰੀਕਾ ਉਨਾਂ ਨੂੰ ਛੱਡੇਗਾ ਨਹੀਂ।
ਨੇਸ਼ਨਲ ਸਿਕਿਓਰਿਟੀ ਮੀਟਿੰਗ ਵਿੱਚ ਓਬਾਮਾ ਨੇ ਦੱਸਿਆ ਕਿ ਅਮਰੀਕਾ ਤੇ ਉਸਦੇ ਸਹਿਯੋਗੀ ਦੇਸ਼ਾਂ ਵੱਲੋਂ ਇਸਲਾਮਿਕ ਸਟੇਟ ‘ਤੇ ਕੀਤੇ ਜਾ ਰਹੇ ਹਮਲਿਆਂ ਵਿੱਚ ਅਜੇ ਤੱਕ ਉਸਦੇ 120 ਤੋਂ ਵੱਧ ਕਮਾਂਡਰਾਂ ਨੂੰ ਢੇਰ ਕੀਤਾ ਜਾ ਚੁੱਕਿਆ ਹੈ। ਉਨਾਂ ਇਹ ਵੀ ਕਿਹਾ ਕਿ ਬੀਤੇ ਢਾਈ ਸਾਲ ਵਿੱਚ ਇਸਲਾਮਿਕ ਸਟੇਟ ਦੇ ਲੜਾਕੇ ਇਰਾਕ ਤੇ ਸੀਰਿਆ ਵਿੱਚ ਕਾਫੀ ਕਮਜੋਰ ਹੋਏ ਹਨ। ਉਹ ਆਪਣੇ ਜ਼ਮੀਨੀ ਅਧਾਰ ਨੂੰ ਕਾਫੀ ਹੱਦ ਤੱਕ ਖੋਹ ਚੁੱਕੇ ਹਨ। ਇਹ ਵਜਾ ਹੈ ਕਿ ਬੀਤੇ ਇਕ ਸਾਲ ਵਿੱਚ ਆਈਐਸ ਕੋਈ ਵੱਡਾ ਹਮਲਾ ਕਰਨ ਵਿੱਚ ਸਫਲ ਨਹੀਂ ਹੋ ਸਕਿਆ ਹੈ। ਓਬਾਮਾ ਮੁਤਾਬਕ ਆਈਐਸ ਆਰਥਿਕ ਤੰਗੀ ਦੀ ਵਜਾ ਨਾਲ ਆਪਣੇ ਲੜਾਕਿਆਂ ਦੇ ਵੇਤਨਮਾਨ ਵਿਚ ਕਟੌਤੀ ਕਰ ਰਿਹਾ ਹੈ ਤੇ ਨਾਲ ਹੀ ਧੰਨ ਜੁਟਾਉਣ ਵਾਸਤੇ ਕਿਡਨੈਪਿੰਗ ਕਰ ਫਿਰੌਤੀ ਜਿਹੀ ਮੰਗ ਕਰ ਰਿਹਾ ਹੈ। ਅਜਿਹੇ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਆਈਐਸ ਦੇ ਲੜਾਕੇ ਸੋਨੇ ਤੇ ਹੋਰਨਾਂ ਮੁੱਲਵਾਨ ਵਸਤੂਆਂ ਦੀ ਚੋਰੀ ਕਰਦੇ ਫੜੇ ਗਏ ਹਨ।

LEAVE A REPLY