1ਗੁਹਾਟੀ : ਪੂਰਬੀ ਸੂਬੇ ਆਸਾਮ ਵਿਚ ਅੱਜ ਇਕ ਬੱਸ ਦੇ ਡੂੰਘੀ ਖੱਡ ਵਿਚ ਡਿੱਗ ਜਾਣ ਕਰਕੇ ਉਸ ਵਿਚ ਸਵਾਰ 28 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਹੋਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਦਾ ਡਰਾਈਵਰ ਬੱਸ ਤੋਂ ਆਪਣਾ ਸੰਤੁਲਨ ਗਵਾ ਬੈਠਿਆ ਤੇ ਇਹ ਸਿੱਧੀ ਇਕ ਖੱਡ ਵਿਚ ਜਾ ਡਿੱਗੀ। ਹਾਦਸੇ ਵਿਚ ਬੱਸ ਦਾ ਕਾਫੀ ਨੁਕਸਾਨ ਹੋਇਆ। ਇਹ ਬੱਸ ਸਿਲਚਰ ਤੋਂ ਗੁਹਾਟੀ ਜਾ ਰਹੀ ਸੀ। ਦੱਸਣਯੋਗ ਹੈ ਕਿ ਆਸਾਮ ਵਿਚ ਇਹਨੀਂ ਦਿਨੀਂ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਇਥੇ ਕਈ ਇਲਾਕਿਆਂ ਵਿਚ ਹੜ• ਵਰਗੀ ਸਥਿਤੀ ਪੈਦਾ ਹੋ ਗਈ ਹੈ।

LEAVE A REPLY