5ਨਵੀਂ ਦਿੱਲੀ : ਸ਼ੁਕਰਵਾਰ ਨੂੰ ਤੈਅ ਰਿਲੀਜ਼ ਤੋਂ ਸਿਰਫ਼ ਦੋ ਦਿਨ ਪਹਿਲਾਂ ਫਿਲਮ ‘ਉੜਤਾ ਪੰਜਾਬ’ ਮੁੜ ਕੋਰਟ ‘ਚ ਪੁੱਜ ਗਈ ਹੈ। ਇਸ ਵਾਰੀ ਜਲੰਧਰ ਦੇ ਇਕ ਐਨਜੀਓ ਨੇ ਬਾਂਬੇ ਹਾਈਕੋਰਟ ਦੇ ਉਸ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਸੈਂਸਰ ਬੋਰਡ ਨੂੰ ਸਿਰਫ਼ ਇਕ ਕਟ ਨਾਲ ਫਿਲਮ ਨੂੰ ਪਾਸ ਕਰਾਉਣ ਦਾ ਅਦੇਸ਼ ਦਿੱਤਾ ਗਿਆ ਸੀ। ਹਿਊਮਨ ਰਾਈਟਸ ਅਵੇਯਰਨੇਸ ਨਾਂਅ ਦੇ ਐਨਜੀਓ ਨੇ ਕਿਹਾ ਹੈ ਕਿ ਹਾਈਕੋਰਟ ਫਿਲਮ ਵਿੱਚੋਂ ਕੱਟੇ ਜਾਣ ਵਾਲੇ ਦ੍ਰਿਸ਼ਾਂ ਜਾਂ ਸੰਵਾਦਾਂ ‘ਤੇ ਫੈਸਲਾ ਨਹੀਂ ਕੀਤਾ ਜਾ ਸਕਦਾ ਹੈ। ਐਨਜੀਓ ਨੇ ਇਹ ਵੀ ਅਰੋਪ ਲਗਾਇਆ ਕਿ ਪੰਜਾਬ ਵਿੱਚ ਮੌਜੂਦ ਡਰੱਗ ਸਮੱਸਿਆ ‘ਤੇ ਅਧਾਰਿਤ ਫਿਲਮ ਵਿੱਚ ਰਾਜ ਨੂੰ ਗਲਤ ਤੌਰ ‘ਤੇ ਪੇਸ਼ ਕੀਤਾ ਗਿਆ ਹੈ। ਐਨਜੀਓ ਦੇ ਵਕੀਲ ਨੇ ਸੁਪਰੀਮ ਕੋਰਟ ਤੋਂ ਬੁੱਧਵਾਰ ਨੂੰ ਬੇਨਤੀ ਕੀਤੀ ਸੀ ਕਿ ਉਨਾ ਦੇ ਤਰੱਕ ਨੂੰ ਛੇਤੀ ਸੁਣਿਆ ਜਾਵੇ ਕਿਉਂਕਿ ਫਿਲ਼ਮ ਸ਼ੁਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨਰਜ਼ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਵਾਸਤੇ ਕਿਹਾ ਹੈ ਇਸਦੇ ਬਾਅਦ ਉਹ ਫੈਸਲਾ ਕਰੇਗੀ ਕਿ ਮਾਮਲਾ ਸੁਣਵਾਈ ਵਾਸਤੇ ਲੈਣਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਲੰਬੇ ਵਿਵਾਦਾਂ ਦੇ ਬਾਅਦ ਸੋਮਵਾਰ ਨੂੰ ਹੀ ਬਾਂਬੇ ਹਾਈਕੋਰਟ ਨੇ ਫਿਲਮ ਨਿਰਮਾਤਾਵਾਂ ਨੂੰ ਰਾਹਤ ਦਿੱਤੀ ਸੀ। ਕੋਰਟ ਨੇ ਸੀਬੀਐਫਸੀ ਜਾਂ ਸੈਂਸਰ ਬੋਰਡ ਨੂੰ ਅਦੇਸ਼ ਦਿੱਤਾ ਸੀ ਕਿ ਫਿਲਮ ਨੂੰ ਇਕ ਦ੍ਰਿਸ਼ ਕੱਟਣ ਦੇ ਬਾਅਦ ‘ਏ’ ਸਰਟੀਫਿਕੇਟ ਦੇ ਕੇ ਪਾਸ ਕਰ ਦਿੱਤਾ ਜਾਵੇ।

LEAVE A REPLY