4ਅਕਾਲੀ ਭਾਜਪਾ ਸਰਕਾਰ ਦਾ ਛਬੀਲ ‘ਤੇ ਫ਼ੀਸ ਲਗਾਉਣ ਦਾ ਫੈਸਲਾ ਮੰਦਭਾਗਾ
ਪਟਿਆਲਾ : ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਸੰਗਤਾਂ ਵੱਲੋਂ ਚਲਾਈ ਜਾਣ ਵਾਲੀ ਛਬੀਲ ਦੇ ਉਪਰ ਟੈਕਸ ਲਗਾ ਕੇ ਸੰਗਤਾਂ ਦੇ ਮੰਨ ਨੂੰ ਭਾਰੀ ਠੇਸ ਪਹੁੰਚਾਈ ਹੈ। ਅੱਜ ਇਸ ਮੁੱਦੇ ‘ਤੇ ਭੜਕੀ ਯੂਥ ਆਗੂਆਂ ਨੇ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸੰਦੀਪ ਮਲਹੋਤਰਾ ਅਤੇ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਦੇ ਸਪੋਕਸਮੈਨ ਰਾਜੇਸ਼ ਗੁਪਤਾ ਲੱਕੀ ਦੀ ਅਗਵਾਈ ਹੇਠ ਅਕਾਲੀ-ਭਾਜਪਾ ਅਤੇ ਬਾਦਲ ਸਰਕਾਰ ਦਾ ਪੁੱਤਲਾ ਫੂਕਿਆ।
ਇਸ ਮੌਕੇ ਸਾਬਕਾ ਕੌਂਸਲਰ ਅਸ਼ਵਨੀ ਕਪੂਰ ਮਿੱਕੀ, ਹਰੀਸ਼ ਕਪੂਰ, ਹੈਪੀ ਵਰਮਾ ਅਤੇ ਅਨੁਜ ਖੋਸਲਾ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।  ਇਸ ਮੌਕੇ ਸੰਦੀਪ ਮਲਹੋਤਰਾ ਅਤੇ ਰਾਜੇਸ਼ ਲੱਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਛਬੀਲ ਲਗਾਉਣ ਲਈ ਸੁਵਿਧਾ ਸੈਂਟਰਾਂ ਵਿਚ 800 ਰੁਪਏ ਦੀ ਫ਼ੀਸ ਜਮ੍ਹਾਂ ਕਰਵਾਉਣ ਦੇ ਨਾਦਰਸ਼ਾਹੀ ਹੁਕਮ ਜਾਰੀ ਕੀਤੇ ਹਨ। ਜਦੋਂਕਿ ਸ਼ਰਧਾਲੂਆਂ ਵੱਲੋਂਂ ਪੰਜਾਬ ਦੇ ਗੁਰੂਆਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਤਪਦੀਆਂ ਧੁੱਪਾਂ ਵਿਚ ਪਿਆਸ ਬੁਝਾਉਣ ਲਈ ਮਿੱਠੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ ਪਰ ਇਸ ਹਾਕਮ ਸਰਕਾਰ ਨੇ ਧਾਰਮਿਕ ਕੰਮ ਵਿਚੋਂ ਵੀ ਪੈਸਾ ਕਮਾਉਣ ਦਾ ਤਰੀਕਾ ਲੱਭ ਲਿਆ ਹੈ ਜੋ ਕਿ ਬਹੁਤ ਹੀ ਨਿੰਦਾਯੋਗ ਗੱਲ ਹੈ।
ਇਸ ਮੌਕੇ ਸਮੂਹ ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਜਲਦ ਹੀ ਛਬੀਲਾਂ ਉਪਰ ਲਗਾਏ ਗਏ ਟੈਕਸ ਨੂੰ ਵਾਪਸ ਨਾ ਲਿਆ ਤਾਂ ਜਗ੍ਹਾ ਜਗ੍ਹਾ ਉਪਰ ਪੰਜਾਬ ਸਰਕਾਰ ਖਿਲਾਫ਼ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਮੌਕੇ ਅਨੁਜ ਖੋਸਲਾ, ਸੰਜੇ ਹੰਸ, ਵਿਕਰਮ ਗੋਲਡੀ , ਗੋਰਵ ਕੁਮਾਰ, ਹਨੀ ਮਹੰਤ, ਸਚਿਨ ਢੰਡ, ਵਿਸ਼ਾਲ ਸ਼ਰਮਾ, ਪ੍ਰਣਬ ਸੈਣੀ, ਰਿਕੀ ਕਪੂਰ, ਰਾਕੇਸ਼ ਵਰਮਾ, ਰਾਹੁਲ ਬਿੱਲਾ, ਸ਼ੁਭਾਂਕਰ ਵਰਮਾ, ਚੇਤਨ ਖੋਸਲਾ, ਬਿਲਾਲ ਖਾਨ, ਲੱਕੀ ਕੁਮਾਰ, ਵਿਕਾਸ ਸ਼ਰਮਾ, ਜਸਵਿੰਦਰ ਸਿੰਘ, ਹਰੀਸ਼ ਭਾਰਦਵਾਜ ਅਤੇ ਜਸਵਿੰਦਰ ਜੁਲਕਾ ਮੀਡੀਆ ਇੰਚਾਰਜ ਅਤੇ ਹੋਰ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।

LEAVE A REPLY