7ਨਵੀਂ ਦਿੱਲੀ : ਭਾਰਤ ਵਿੱਖੇ ਕਰੀਬ ਪੰਜ ਸਾਲ ਬਾਅਦ ਪੋਲੀਓ ਦੇ ਵਾਇਰਸ ਹੋਣ ਦੀ ਖਬਰ ਮਿਲੀ ਹੈ। ਇਹ ਵਾਇਰਸ  ਹੈਦਰਾਬਾਦ ਸ਼ਹਿਰ ਵਿਚ ਮੌਜੂਦ ਇਕ ਸੀਵੇਜ ਪਾਣੀ ‘ਚ ਪਾਇਆ ਗਿਆ ਹੈ। ਇਸ ਸੂਚਨਾ ਨਾਲ ਤੇਲੰਗਨਾ ਸਰਕਾਰ ਕਾਫੀ ਅਲਰਟ ਹੋ ਗਈ ਹੈ ਤੇ ਇਸ ਦੇ ਵਿਰੁੱਧ ਇਕ ਵਿਸ਼ੇਸ਼ ਅਭਿਆਨ ਸ਼ੁਰੂ ਕਰਨ ਦੀ ਤਿਆਰੀ ‘ਚ ਹੈ। ਇਸ ਵਾਇਰਸ ਦਾ ਪਤਾ ਸੀਵੇਜ ਵਾਟਰ ਦੇ ਲੈਬ ਟੈਸਟ ਦੌਰਾਨ ਲਗਿਆ ਸੀ। ਵਾਇਰਸ ਦਾ ਨਾਂਅ ਵੀਡੀਪੀਵੀ ਟਾਈਪ 2 ਹੈ। ਵਾਤਾਵਰਣ ਰਾਹੀਂ ਇਹ ਵਾਇਰਸ ਕਿਤੇ ਵੀ ਪੁੱਜ ਸਕਦਾ ਹੈ। ਲਿਹਾਜ਼ਾ ਰਾਜ ਸਰਕਾਰ ਇਸਨੂੰ ਲੈ ਕੇ ਕਾਫੀ ਅਲਰਟ ਹੋ ਚੁਕੀ ਹੈ।
ਰਾਜ ਦੇ ਸਿਹਤ ਵਿਭਾਗ ਦੇ ਪ੍ਰਧਾਨ ਸਕੱਤਰ ਰਾਜੇਸ਼ਵਰ ਤਿਵਾਰੀ ਮੁਤਾਬਕ ਤੇਲੰਗਨਾ ਦੇ ਅੰਬਰਪੇਟ ਤੋਂ ਲਏ ਗਏ ਸੀਵੇਜ ਪਾਣੀ ਦੇ ਨਮੂਨਿਆਂ ਦੀ ਜਦੋਂ ਲੈਬ ਵਿੱਚ ਜਾਂਚ ਕੀਤੀ ਗਈ ਤਾਂ ਉਸ ਵਿੱਚ ਵੈਕਸੀਨ ਡਰਾਇਵਡ ਪੋਲੀਓ ਵਾਇਰਸ ਟਾਈਪ ਟੂ ਮਿਲਿਆ। ਇਹ ਵਾਇਰਸ ਤਾਂ ਮਿਲਿਆ ਜਦੋਂ ਸਾਲ 2011 ਵਿਚ ਦੇਸ਼ ਤੋਂ ਪੋਲੀਓ ਦੇ ਪੂਰੇ ਖਾਤਮੇ ਦੇ ਬਾਅਦ ਕਈ ਥਾਂਵਾ ‘ਤੇ ਨਿਗਰਾਨੀ ਵਿਵਸਥਾ ਤਹਿਤ ਜਾਂਚ ਕੀਤੀ ਜਾ ਰਹੀ ਸੀ। ਗੌਰਤਲਬ ਹੈ ਕਿ 2013 ਵਿਚ ਹੀ ਡਬਲਿਊਐਚਓ ਨੇ ਭਾਰਤ ਨੂੰ ਪੂਰੀ ਤਰਾਂ ਪੋਲੀਓ ਫ੍ਰੀ ਘੋਸ਼ਿਤ ਕੀਤਾ ਸੀ। ਵਾਇਰਸ ਮਿਲਣ ਦੇ ਬਾਅਦ ਹੀ ਹੈਲਥ ਮਿਨਿਸਟਰੀ ਨੇ ਇਲਾਕੇ ਵਿੱਚ ਆਪਣੀ ਟੀਮ ਰਵਾਨਾ ਕਰ ਦਿੱਤੀ ਸੀ।

LEAVE A REPLY