sports-news-300x150ਨਵੀਂ ਦਿੱਲੀ: ਨਿਊ ਜ਼ੀਲੈਂਡ ਦੇ ਲਈ ਕਈ ਮੈਚ ਵਿਨਿੰਗ ਖੇਡਣ ਵਾਲੇ ਸਾਬਕਾ ਆਲਰਾਊਂਡਰ ਕ੍ਰਿਸ ਕੈਨਰਸ ਦਾ ਅੱਜ 46ਵਾਂ ਜਨਮਦਿਨ ਹੈ। ਉਨ੍ਹਾਂ ਦਾ ਕ੍ਰਿਕਟ ਕੈਰੀਅਰ ਮੈਚ ਫ਼ਿਕਸਿੰਗ ਦੇ ਕਾਰਨ ਖਤਮ ਹੋ ਗਿਆ ਹੈ। ਕਦੇ ਡਾਇਮੰਡ ਦਾ ਬਿਜ਼ਨੈੱਸ ਕਰਨ ਵਾਲੇ ਕ੍ਰਿਸ ਨੇ ਆਪਣੀ ਗਰਲਫ਼ਰੈਂਡ ਨੂੰ ਪ੍ਰੋਪਜ਼ ਕਰਦੇ ਸਮੇਂ 302 ਕੈਰੇਟ ਦਾ ਹੀਰੇ ਦਾ ਹਾਰ ਦਿੱਤਾ ਸੀ। ਪਰ ਫ਼ਿਕਸਿੰਗ ਦੇ ਦਾਗ ਨੂੰ ਦੂਰ ਕਰਨ ਦੀ ਲੰਬੀ ਕਾਨੂੰਨੀ ਲੜਾਈ ਨੇ ਬਸ ਅੱਡਿਆਂ ‘ਤੇ ਸਫ਼ਾਈ ਦਾ ਕੰਮ ਕਰਨ ਲਈ ਮਜ਼ਬੂਰ ਕਰ ਦਿੱਤਾ।ਕੈਨਰਸ ਦੇ ਕੋਲ ਨਹੀਂ ਸੀ ਚੋਣਂਦਰਅਸਲ 2006 ‘ਚ ਕ੍ਰਿਕਟ ਦੇ ਸਾਰੇ ਫ਼ਾਰਮੈਟ ਤੋਂ ਦੂਰ ਹੋਣ ਤੋਂ ਬਾਅਦ ਕੈਨਰਸ ਦੁਬਈ ਸ਼ਿਫ਼ਟ ਹੋ ਗਏ ਅਤੇ ਇਥੇ ਡਾਇਮੰਡ ਬਿਜ਼ਨੈੱਸ ਕਰਨ ਲੱਗੇ। ਉਨ੍ਹਾਂ ਦਾ ਇਹ ਕੰਮ ਕਾਫ਼ੀ ਚੰਗਾ ਚੱਲ ਰਿਹਾ ਸੀ। ਪਰ 2013 ‘ਚ ਫ਼ਿਕਸਿੰਗ ਦੇ ਨਾਂ ਉਛਲਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਕੈਨਰਸ ਦੀ ਪਤਨੀ ਮੇਲਾਨੀ ਕਰੋਸਰ ਮੁਤਾਬਕ ਕ੍ਰਿਸ ਦੇ ਕੋਲ ਚੋਣ ਨਹੀਂ ਸੀ, ਉਸ ਨੇ ਆਪਣੇ ਪਰਿਵਾਰ ਦੇ ਲਈ ਇਹ ਸਭ ਕਰਨਾ ਪਿਆ। ਅਸੀਂ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸੀ ਅਤੇ ਸਾਨੂੰ ਕਈ ਬਿੱਲ ਵੀ ਭਰਨੇ ਪਏ ਸਨ। ਮਿਲਦੇ ਸਨ 7 ਡਾਲਰ ਪ੍ਰਤੀ ਘੰਟਾਂਮੈਚ ਫ਼ਿਕਸਿੰਗ ਮਾਮਲੇ ਦੇ ਕਾਰਨ ਕ੍ਰਿਸ ਕੈਨਰਸ ਦੇ ਕਾਨੂੰਨੀ ਖਰਚੇ ਵੱਧ ਗਏ ਸਨ ਅਤੇ ਪੈਸਿਆਂ ਲਈ ਉਨ੍ਹਾਂ ਨੂੰ ਕੰਮ ਮੰਗਣਾ ਪਿਆ। ਸਤੰਬਰ 2014 ‘ਚ ਕੈਨਰਸ ਨੂੰ ਆਕਲੈਂਡ ਕਾਊਂਸਿਲ ਨੇ ਨੌਕਰੀ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਟਰੱਕ ਚਲਾਉਣਾ ਪਿਆ ਸੀ ਅਤੇ ਸ਼ਹਿਰਾਂ ਦੇ ਬੱਸ ਅੱਡਿਆਂ ‘ਤੇ ਪਾਣੀ ਦੀਆਂ ਬੌਛਾਰਾਂ ਕਰਨੀਆਂ ਹੁੰਦੀਆਂ ਸਨ। ਇਸ ਨੌਕਰੀ ਨਾਲ ਉਨ੍ਹਾਂ ਨੂੰ 17 ਡਾਲਰ ਪ੍ਰਤੀ ਘੰਟਾ ਮਿਲਦੇ ਸਨ।

LEAVE A REPLY