5ਬੀਜਿੰਗ:  ਚੀਨ ਦੇ ਗੁਈਝੋਈ, ਹੂਨਾਨ ਤੇ ਗੁਆਂਗਦੋਂਗ ਪਰਾਂਤ ਤੇ ਗੁਆਂਗਸੀ ਝੁਆਂਗ ਖੇਤਰ ਵਿੱਚ ਹੋ ਰਹੀ ਭਾਰੀ ਬਰਸਾਤ ਦੀ ਵਜਾ ਨਾਲ ਹੜ ਤੇ ਲੈਂਡ ਸਲਾਈਡਿੰਗ ਨਾਲ 13 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲਾਪਤਾ ਹਨ। ਹੁਨਾਨ ਪਰਾਂਤ ਵਿਚ ਭਾਰੀ ਬਰਸਾਤ ਨਾਲ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਲੈਂਡ ਸਲਾਈਡਿੰਗ ਦੀ ਘਟਨਾ ਲਗਾਤਾਰ ਵੱਧ ਰਹੀ ਹੈ। ਮੁੱਖ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਕਰੀਬ 530 ਮਕਾਨ ਢਹਿ ਚੁਕੇ ਹਨ ਤੇ 11900 ਲੋਕਾਂ ਨੂੰ ਸੁਰੱਖਿਅਤ ਥਾਂਵਾ ‘ਤੇ ਲੈ ਜਾਇਆ ਗਿਆ ਹੈ। ਖੇਤਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਸਿਆ ਕਿ ਗੁਆਂਗਸੀ ਵਿਚ ਬਰਸਾਤ ਦੀ ਵਜਾ ਨਾਲ ਮਕਾਨ ਢਹਿਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਬਰਸਾਤ ਤੇ ਇਸ ਦੇ ਨਾਲ 754 ਮਕਾਨ ਢਹਿ ਗਏ ਜਦਕਿ 408 ਬੁਰੀ ਤਰਾਂ ਹਾਲਤ ਵਿਚ ਹਨ। 20200 ਹੈਕਟੇਅਰ ਖੇਤਰ ਵਿਚ ਫਸਲ ਬਰਬਾਤ ਹੋ ਗਈ ਜਦਕਿ 5900 ਲੋਕਾਂ ਨੂੰ ਸੁਰੱਖਿਅਤ ਸਥਾਨ ‘ਤੇ ਲੈ ਜਾਇਆ ਗਿਆ ਹੈ। ਕਾਉਂਟੀ ਵਿੱਚ ਰਾਤ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਜੋ ਕਿ ਬੇਹੱਦ ਤੇਜ ਹੈ। ਕੁਝ ਖੇਤਰਾਂ ਵਿੱਚ 202 ਮਿਮੀ ਬਰਸਾਤ ਦਰਜ ਕੀਤੀ ਗਈ।

LEAVE A REPLY