images-300x168ਸਮੱਗਰੀ
ਪਨੀਰ
ਪੁਦੀਨੇ ਦੀ ਚਟਨੀ
ਉਬਲੇ ਆਲੂ ਛਿੱਲਕੇ ਗੋਲ ਅਕਾਰ ‘ਚ ਕੱਟੇ ਹੋਏ
ਚੁਕੰਦਰ ਉਬਾਲ ਕੇ ਗੋਲ ਅਕਾਰ ‘ਚ ਕੱਟੇ ਹੋਏ
ਟਮਾਟਰ ਗੋਲ ਅਕਾਰ ‘ਚ ਕੱਟੇ ਹੋਏ
ਖੀਰੇ ਗੋਲ ਅਕਾਰ ‘ਚ ਕੱਟੇ ਹੋਏ
ਪਿਆਜ ਲੰਬੀ ਪੱਟੀ ‘ਚ ਕੱਟਿਆ ਹੋਇਆ
ਬਣਾਉਣ ਦਾ ਤਰੀਕਾ
1. ਪਨੀਰ ਦੇ ਸਾਰੀਆਂ ਟੁਕੜਿਆਂ ‘ਤੇ ਇੱਕ ਪਾਸੇ ਚਟਨੀ ਲਗਾ ਲਓ। ਇੱਕ ਪਲੇਟ ‘ਚ ਪਨੀਰ ਦੇ ਚਾਰ ਟੁਕੜੇ, ਚਟਨੀ ਵਾਲਾ ਹਿੱਸਾ ਉਪਰ ਵੱਲ ਨੂੰ ਰੱਖੋ।
2. ਫ਼ਿਰ ਉਸ ਉੱਪਰ ਆਲੂ, ਚੁਕੰਦਰ,ਟਮਾਟਰ ਅਤੇ ਪਿਆਜ ਦੀਆਂ ਪਰਤਾਂ ਵਿਛਾਓ।
3. ਹੁਣ ਹਰੇਕ ਉੱਪਰ ਇੱਕ ਹੋਰ ਪਨੀਰ ਦਾ ਟੁਕੜਾ, ਚਟਨੀ ਵਾਲਾ ਹਿੱਸਾ ਥੱਲੇ ਵੱਲ ਨੂੰ ਕਰਕੇ ਰੱਖੋ ਅਤੇ ਹਲਕਾ ਦਬਾ ਦਿਓ।
4. ਗਰਮ ਗਰਿੱਲ ‘ਤੇ ਰੱਖ ਕੇ, ਸੁਨਿਹਰਾ ਹੋਣ ਤੱਕ ਪਕਾਓ। ਹੁਣ ਸਰਵਿੰਗ ਪਲੇਟ ‘ਤੇ ਪਿਆਜ ਦੇ ਲੱਛੇ ਅਤੇ ਸ਼ਿਮਲਾ ਮਿਰਚ ਦੇ ਪਤਲੇ ਟੁਕੜੇ ਕੱਟ ਕੇ ਸਜਾਓ।
5. ਹਰ ਸੈਂਡਵਿੱਚ ਦੇ ਦੋ ਟੁਕੜੇ ਕੱਟੋ ਅਤੇ ਪਲੇਟ ‘ਚ ਸਜ਼ਾ ਕੇ ਚਟਨੀ ਨਾਲ ਪੇਸ਼ ਕਰੋ।

LEAVE A REPLY